Breaking News
Smart Media Dashmesh Insurance Point

ਪੈਰਿਸ ਓਲੰਪਿਕ: ਭਾਰਤ ਨੇ ਪੁਰਸ਼ ਹਾਕੀ ‘ਚ ਆਸਟਰੇਲੀਆ ਨੂੰ 3-2 ਨਾਲ ਹਰਾਇਆ

1972 ਦੀਆਂ ਓਲੰਪਿਕ ਖੇਡਾਂ ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਦਿੱਤੀ ਮਾਤ

ਨਵੀਂ ਦਿੱਲੀ, 2 ਅਗਸਤ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 2024 ਦੇ ਆਪਣੇ ਆਖ਼ਰੀ ਪੂਲ ਬੀ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾ ਕੇ 52 ਸਾਲਾਂ ਵਿੱਚ ਪਹਿਲੀ ਇਤਿਹਾਸਿਕ ਪ੍ਰਾਪਤੀ ਕੀਤੀ ਹੈ। 1972 ਦੀਆਂ ਓਲੰਪਿਕ ਖੇਡਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਹਾਕੀ ਵਿੱਚ ਆਸਟਰੇਲੀਆ ਨੂੰ ਹਰਾਇਆ ਹੈ।

ਭਾਰਤ ਲਈ ਅਭਿਸ਼ੇਕ ਅਤੇ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ ਜਦਕਿ ਆਸਟ੍ਰੇਲੀਆ ਲਈ ਥਾਮਸ ਕ੍ਰੇਗ ਅਤੇ ਬਲੇਕ ਗੋਵਰਸ ਨੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ (10 ਅੰਕ, 5 ਮੈਚ) ਪੂਲ ਬੀ ਵਿਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਬੈਲਜੀਅਮ ਪੂਲ ਵਿਚ ਅੱਗੇ ਹੈ ਜਦਕਿ ਆਸਟ੍ਰੇਲੀਆ ਤੀਜੇ ਸਥਾਨ ‘ਤੇ ਹੈ।

ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ, ਅਰਜਨਟੀਨਾ ਖਿਲਾਫ ਡਰਾਅ ਖੇਡਿਆ ਅਤੇ ਫਿਰ ਆਇਰਲੈਂਡ ਨੂੰ ਹਰਾਇਆ।

Leave a Reply

Your email address will not be published. Required fields are marked *