Breaking News
Smart Media Dashmesh Insurance Point

Wayanad Landslides: ਬਚਾਅ ਕਾਰਜਾਂ ਦੇ ਚੌਥੇ ਦਿਨ ਮੁੰਡਕਾਈ ਵਿੱਚ 4 ਲੋਕ ਜ਼ਿੰਦਾ ਮਿਲੇ

ਵਾਇਨਾਡ, 2 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਕੇਰਲਾ ਦੇ ਵਾਇਨਾਡ ਜ਼ਿਲ੍ਹੇ ਦੇ ਮੁੰਡਕਾਈ ਖੇਤਰ ਵਿੱਚ ਬੀਤੇ ਦਿਨੀਂ ਜ਼ਮੀਨ ਖਿਸਕਣ ਨਾਲ ਹੋਈ ਤਬਾਹੀ ਦੇ ਤਿੰਨ ਦਿਨ ਬਾਅਦ ਸ਼ੁੱਕਰਵਾਰ ਨੂੰ ਬਚਾਅ ਦਲ ਨੇ ਪਦਾਵੇਟੀ ਕੁੰਨੂ ਦੇ ਨੇੜਲੇ ਖੇਤਰ ਵਿੱਚ ਇੱਕ ਪਰਿਵਾਰ ਦੇ 4 ਲੋਕਾਂ ਨੂੰ ਜ਼ਿੰਦਾ ਬਚਾਅ ਲਿਆ ਗਿਆ ਹੈ। 

ਵਾਇਨਾਡ ਜ਼ਿਲ੍ਹੇ ਦੇ ਮੁੰਡਾਕਾਈ ਖੇਤਰ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ, ਜੋ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਮਾਰ ਹੇਠ ਆ ਗਿਆ ਸੀ। ਬਚਾਅ ਕਰਤਾਵਾਂ ਨੇ ਦੱਸਿਆ ਕਿ ਦੋ ਪੁਰਸ਼ ਅਤੇ ਦੋ ਔਰਤਾਂ ਵਾਲੇ ਪਰਿਵਾਰ ਦਾ ਘਰ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਬਾਕੀ ਇਲਾਕੇ ਨਾਲੋਂ ਵੱਖ ਹੋ ਗਿਆ ਸੀ। 

ਇਕ ਰੱਖਿਆ ਬੁਲਾਰੇ ਨੇ ਕਿਹਾ ਕਿ ਪਰਿਵਾਰ ਨੂੰ ਏਅਰਲਿਫਟ ਕੀਤਾ ਜਾਵੇਗਾ। ਸੂਤਰਾਂ ਨੇ ਅੱਗੇ ਦੱਸਿਆ ਕਿ ਰਿਸ਼ਤੇਦਾਰਾਂ ਵੱਲੋਂ ਫਸੇ ਹੋਏ ਪਰਿਵਾਰ ਬਾਰੇ ਉਨ੍ਹਾਂ ਨੂੰ ਸੂਚਿਤ ਕਰਨ ਤੋਂ ਬਾਅਦ ਬਚਾਅ ਦਲ ਇਲਾਕੇ ਵਿੱਚ ਪੁੱਜਿਆ। ਕੇਰਲਾ ਦੇ ਸਿਹਤ ਵਿਭਾਗ ਨੇ ਵਾਇਨਾਡ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਕਾਰਨ 201 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੇਰਲ ਦੇ ਏਡੀਜੀਪੀ ਐਮਆਰ ਅਜੀਤ ਕੁਮਾਰ ਨੇ ਕਿਹਾ ਕਿ 300 ਲੋਕ ਅਜੇ ਵੀ ਲਾਪਤਾ ਹਨ।

Leave a Reply

Your email address will not be published. Required fields are marked *