Breaking News
Smart Media Dashmesh Insurance Point

ਸੀਬੀਆਈ ਨੇ NEET-UG ਕੇਸ ‘ਚ ਪਹਿਲੀ ਚਾਰਜਸ਼ੀਟ ਕੀਤੀ ਦਾਖ਼ਲ

ਨਵੀਂ ਦਿੱਲੀ, 2 ਅਗਸਤ, ਪੰਜਾਬੀ ਦੁਨੀਆ ਬਿਊਰੋ:

ਸੀਬੀਆਈ ਨੇ ਵੀਰਵਾਰ ਨੂੰ NEET-UG ਪੇਪਰ ਲੀਕ ਮਾਮਲੇ ਵਿੱਚ 13 ਮੁਲਜ਼ਮਾਂ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਗ਼ੌਰਤਲਬ ਹੈ ਕਿ ਇਹ ਕੇਸ ਪਹਿਲਾਂ 5 ਮਈ ਨੂੰ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ, ਪਟਨਾ ਵਿਖੇ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ 23 ਜੂਨ ਨੂੰ ਸੀ.ਬੀ.ਆਈ. ਨੂੰ ਤਬਦੀਲ ਕਰ ਦਿੱਤਾ ਗਿਆ ਸੀ।

ਸੀ.ਬੀ.ਆਈ. ਨੇ ਕਿਹਾ ਕਿ ਉਹ ਆਧੁਨਿਕ ਫੋਰੈਂਸਿਕ ਤਕਨੀਕਾਂ, ਏ ਆਈ ਟੈਕਨਾਲੋਜੀ, ਸੀਸੀ ਟੀਵੀ ਫੁਟੇਜ, ਟਾਵਰ ਲੋਕੇਸ਼ਨ ਵਿਸ਼ਲੇਸ਼ਣ ਆਦਿ ਰਾਹੀਂ ਮੁਲਜ਼ਮਾਂ ਵਿਰੁੱਧ ਸਬੂਤ ਇਕੱਠੇ ਕਰਨ ਵਿੱਚ ਜੁਟੀ ਹੋਈ ਹੈ।

Leave a Reply

Your email address will not be published. Required fields are marked *