
ਚੰਡੀਗੜ੍ਹ, 24 ਜੂਨ, ਪੰਜਾਬੀ ਦੁਨੀਆ ਬਿਊਰੋ:
ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲੲੀ ਸੂਬਾ ਸਰਕਾਰ ਵੱਲੋਂ ਜਸਵੰਤ ਸਿੰਘ ਜ਼ਫਰ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਉਹਨਾਂ ਦੀ ਇਸ ਅਹੁਦੇ ਲੲੀ ਚੋਣ ਕੀਤੀ ਹੈ। ਜਸਵੰਤ ਸਿੰਘ ਜ਼ਫਰ ਇਕ ਉੱਚ ਕੋਟੀ ਦੇ ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਤੇ ਕਾਰਟੂਨਿਸਟ ਹਨ। ਉਹਨਾਂ ਵੱਲੋਂ ਆਰਟੀਫਿਸ਼ਲ ਇੰਟੈਲੀਜਸ ‘ਚ ਪੰਜਾਬੀ ਸ਼ਾਮਿਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।