
ਕਿਹਾ, ਰਾਖਵੇਂਕਰਨ ਦਾ ਅਧਾਰ ਜਾਤ ਦੀ ਬਜਾਏ ਆਰਥਿਕ ਅਧਾਰ ਉਤੇ ਕੀਤਾ ਜਾਵੇ
ਵੱਖ-ਵੱਖ ਵਿਭਾਗਾਂ ਵਿਚ ਪਦਉਨਤੀਆਂ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 18 ਜੂਨ, ਪੰਜਾਬੀ ਦੁਨੀਆ ਬਿਊਰੋ :
ਜਨਰਲ ਵਰਗ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼ ਪੰਜਾਬ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿਚ ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਨਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਦੌਰਾਨ ਜਨਰਲ ਵਰਗ ਨੂੂੂੰ ਪੇਸ਼ ਆ ਰਹੀ ਦਿੱਕਤਾਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਐਸ ਸੀ ਐਸ ਐਕਟ ਐਟਰੋਸਿਟੀ ਐਕਟ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ ਅਤੇ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਲੰਧਰ ਵਿਖੇ ਜਿਮਨੀ ਚੋਣ ਦੌਰਾਨ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਨਰਲ ਵਰਗ ਦੀਆਂ ਵੱਖ-ਵੱਖ ਜਥੇਬੰਦਿਆਂ ਵੱਲੋਂ ਮੈਮੋਰੈਂਡਮ ਪੇਸ਼ ਕੀਤੇ ਜਾਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਜਨਰਲ ਵਰਗ ਦੀ ਭਲਾਈ ਲਈ ਸਥਾਪਤ ਕੀਤੇ ਗਏ ਕਮਿਸ਼ਨ ਦਾ ਚੈਅਰਪਰਸਨ ਅਤੇ ਸਟਾਫ ਤੁਰੰਤ ਨਿਯੁਕਤ ਕੀਤਾ ਜਾਵੇ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੀਆਂ ਜਥੇਬੰਦਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਚੇਅਰਪਰਸਨ ਲਗਾਇਆ ਗਿਆ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ। ਜਥੇਬੰਦੀ ਸਰਕਾਰ ਤੋਂ ਇਹ ਵੀ ਮੰਗ ਕਰਦੀ ਹੈ ਕਿ ਵੱਖ-ਵੱਖ ਵਿਭਾਗਾਂ ਵਿਚ ਪਦਉਨਤੀਆਂ ਕਰਨ ਵੇਲੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਕੋਟੇ ਨਾਲੋਂ ਵੱਧ ਪਦ-ਉਨਤੀਆਂ ਨਾ ਕੀਤੀਆਂ ਜਾਣ। ਸਿੱਧੀ ਭਰਤੀ ਵੇਲੇ ਜਿਸ ਕੈਟਾਗਰੀ ਅਧੀਨ ਕੋਈ ਉਮੀਦਵਾਰ ਨੌਕਰੀ ਲਈ ਅਪਲਾਈ ਕਰਦਾ ਹੈ ,ਉਸਦਾ ਨਾਮ ਉਸੇ ਕੈਟਾਗਰੀ ਅਧੀਨ ਵਿਚਾਰਿਆ ਜਾਵੇ ਤਾਂ ਜੋ ਕਿਸੇ ਵੀ ਕੈਟਾਗਰੀ ਨਾਲ ਕੋਈ ਧੱਕਾ ਨਾ ਹੋਵੇ। ਰਾਖਵੇਂਕਰਨ ਨੀਤੀ ਨੂੰ ਰੀਵਿਊ ਕੀਤਾ ਜਾਵੇ ਅਤੇ ਰੱਜੇ-ਪੁੱਜੇ (ਕਰੀਮੀ ਲੇਅਰ) ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਨਾ ਦਿੱਤਾ ਜਾਵੇ। ਰਾਖਵੇਕਰਨ ਦਾ ਅਧਾਰ ਜਾਤ ਦੀ ਬਜਾਏ ਆਰਥਿਕ ਅਧਾਰ ਕੀਤਾ ਜਾਵੇ। ਮੀਟਿੰਗ ਵਿਚ ਸਰਬਜੀਤ ਕੋਸ਼ਲ ਜਨਰਲ ਸੱਕਤਰ ਦੀ ਮਾਤਾ ਜੀ ਦੀ ਬੇਵਕਤੀ ਮੌਤ ਅਤੇ ਸੁਖਬੀਰ ਪਾਲ ਸਿੰਘ ਟੌਹੜਾ ਦੇ ਪਿਤਾ ਜੀ ਦੀ ਮੌਤ ‘ਤੇ ਡੂੰਘਾ ਅਫਸੋਸ ਜਾਹਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਮੀਟਿੰਗ ਵਿਚ ਜਗਦੀਸ਼ ਸਿੰਗਲਾ ਪ੍ਰੈਸ ਸੱਕਤਰ, ਇਕਬਾਲ ਸਿੰਘ ਸੰਗਠਨ ਸੱਕਤਰ, ਵਰਿੰਦਰ ਸਿੰਘ ਭਿੰਡਰ ਹੁਸ਼ਿਆਰਪੁਰ, ਸੁਖਪ੍ਰੀਤ ਸਿੰਘ ਪਟਿਆਲਾ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਪਾਲ ਸਿੰਘ ਮੁਹਾਲੀ, ਅਰੁਣ ਕੁਮਾਰ, ਸ਼ੁਭਕਰਨ, ਅਜੈਪਾਲ ਸਿੰਘ, ਡਾਕਟਰ ਰਾਜੇਸ਼ , ਦੀਦਾਰ ਸਿੰਘ, ਸੰਦੀਪ ਕੁਮਾਰ, ਰਾਜੀਵ ਕੁਮਾਰ, ਨਰੂਲਾ ਆਦਿ ਹਾਜ਼ਰ ਸਨ।