Breaking News
Smart Media Dashmesh Mohali Walk Smart Media Insurance Point Hardev Singh Ubha

ਚੰਡੀਗੜ੍ਹ ਸੀਟ ਤੋਂ ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤੇ

ਚੰਡੀਗੜ੍ਹ, 4 ਜੂਨ, ਪੰਜਾਬੀ ਦੁਨੀਆ ਬਿਊਰੋ :

ਚੰਡੀਗੜ੍ਹ ਸੀਟ ਤੋਂ ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਉਹਨਾਂ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਇਕ ਫਸਵੇਂ ਮੁਕਾਬਲੇ ਵਿੱਚ 3613 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ। ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਕੁਲ 2,06,829 ਵੋਟਾਂ ਪਈਆਂ ਜਦਕਿ ਭਾਜਪਾ ਦੇ ਸੰਜੇ ਟੰਡਨ ਨੂੰ 2,03,215) ਅਤੇ ਬਸਪਾ ਉਮੀਦਵਾਰ ਨੂੰ 6377 ਵੋਟਾਂ ਪਈਆਂ।

ਉਹਨਾਂ ਦੀ ਜਿੱਤ ਨਾਲ ਆਪ ਅਤੇ ਕਾਂਗਰਸੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਇੰਡੀਆ ਗੱਠਜੋੜ ਨੇ ਇਹ ਸੀਟ 10 ਸਾਲਾਂ ਬਾਅਦ ਜਿੱਤੀ ਹੈ।

Leave a Reply

Your email address will not be published. Required fields are marked *