
ਤਾਸ਼, ਟੈਨਿਸ ਅਤੇ ਕਰੋਕੇ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਜੇਤੂਆਂ ਨੇ ਮੱਲਾਂ ਮਾਰੀਆਂ
ਮੋਹਾਲੀ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ 14ਵੇਂ ਖੇਡ ਸਮਾਰੋਹ ਦੌਰਾਨ ਮੈਂਬਰਾਂ ਨੇ ਕਰੋਕੇ, ਟੈਨਿਸ ਅਤੇ ਤਾਸ਼ ਦੇ ਮੁਕਾਬਲਿਆਂ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬਜ਼ੁਰਗ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਸ਼ ਦੇ 60 ਪਲੱਸ ਵਰਗ ਵਿੱਚ ਸ਼ਾਮ ਲਾਲ ਸਿੰਗਲਾ ਤੇ ਏ.ਕੇ. ਭਾਰਗਵਾ ਦੀ ਜੋੜੀ ਜੇਤੂ, ਕਮਲ ਗਰੋਵਰ ਤੇ ਰਾਣੀ ਉੱਪਲ ਉਪ-ਜੇਤੂ ਅਤੇ ਚਰਨਜੀਤ ਕਾਲੇਰ ਤੇ ਹਰਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। 70 ਪਲੱਸ ਵਰਗ ਵਿੱਚ ਆਰ.ਪੀ.ਐਸ. ਵਿਗ ਤੇ ਜੇ.ਐਸ. ਰਾਮਗੜ੍ਹੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਟੈਨਿਸ ਸਿੰਗਲਜ਼ ਵਿੱਚ ਹਰਜਿੰਦਰ ਸਿੰਘ ਜੇਤੂ, ਕੈਪਟਨ ਬਲਵੰਤ ਗੁਰੂਨਾਏ ਉਪ-ਜੇਤੂ ਅਤੇ ਐਸ.ਐਸ. ਬੇਦੀ ਤੀਜੇ ਸਥਾਨ ’ਤੇ ਰਹੇ। ਡਬਲਜ਼ ਵਿੱਚ ਬ੍ਰਿਗੇਡੀਅਰ ਜੇ.ਐਸ. ਜਗਦੇਵ ਤੇ ਕੈਪਟਨ ਬਲਵੰਤ ਗੁਰੂਨਾਏ ਦੀ ਜੋੜੀ ਨੇ ਜਿੱਤ ਦਰਜ ਕੀਤੀ।
ਕਰੋਕੇ ਦੇ 60, 70 ਅਤੇ 80 ਪਲੱਸ ਪੁਰਸ਼ ਵਰਗਾਂ ਵਿੱਚ ਕ੍ਰਮਵਾਰ ਚਰਨਜੀਤ ਸਿੰਘ ਕਾਲੇਰ, ਬਚਿੱਤਰ ਸਿੰਘ ਅਤੇ ਕਰਨਲ ਦਰਸ਼ਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਵਿੱਚ ਡਾ. ਬਲਵਿੰਦਰ ਰਾਣਾ ਜੇਤੂ ਰਹੇ।
ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ.ਐਸ. ਜਗਦੇਵ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਕੱਤਰ ਈਵੈਂਟਸ ਹਰਜਿੰਦਰ ਸਿੰਘ ਤੇ ਸਮੁੱਚੀ ਸਹਿਯੋਗੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।