
ਚੰਡੀਗੜ੍ਹ, 13 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਨਗਰ ਨਿਗਮ ਦੀਆਂ 2026 ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ 9 ਵਾਰਡਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਐਲਾਨ ਅਨੁਸਾਰ ਵਾਰਡ ਨੰਬਰ 1 ਤੋਂ ਦਿਲਦਾਰ ਸਿੰਘ, ਵਾਰਡ 21 ਤੋਂ ਗੁਰਪ੍ਰੀਤ ਕੌਰ ਲਾਡੀ, ਵਾਰਡ 22 ਤੋਂ ਅੰਜੂ ਕਤਿਆਲ ਅਤੇ ਵਾਰਡ 23 ਤੋਂ ਓਮਕਾਰ ਸਿੰਘ ਔਲਖ (ਸੰਨੀ) ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਵਾਰਡ 24 ਤੋਂ ਕੁਲਦੀਪ ਕੁਮਾਰ, ਵਾਰਡ 25 ਤੋਂ ਰਾਧਿਕਾ ਢੀਂਗਰਾ, ਵਾਰਡ 27 ਤੋਂ ਅਜੀਤ ਸਿੰਘ ਜਿੰਦ, ਵਾਰਡ 30 ਤੋਂ ਸਤਨਾਮ ਕੌਰ ਅਤੇ ਵਾਰਡ 32 ਤੋਂ ਐਡਵੋਕੇਟ ਅਰੁਣ ਪ੍ਰਭਾ ਖੁਰਚਾ ਚੋਣ ਲੜਨਗੇ।
ਇਹ ਸੂਚੀ ਅੱਜ 13 ਨਵੰਬਰ ਨੂੰ ਜਾਰੀ ਕੀਤੀ ਗਈ ਹੈ, ਜਿਸ ’ਤੇ ‘ਆਪ’ ਚੰਡੀਗੜ੍ਹ ਦੇ ਸੂਬਾ ਇੰਚਾਰਜ ਜਰਨੈਲ ਸਿੰਘ ਅਤੇ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ ਵਿਜੇ ਪਾਲ ਸਿੰਘ ਦੇ ਦਸਤਖ਼ਤ ਹਨ। 9 ਉਮੀਦਵਾਰਾਂ ਦੇ ਐਲਾਨ ਨਾਲ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਆਪਣੀ ਤਿਆਰੀ ਦਾ ਆਗਾਜ਼ ਕਰ ਦਿੱਤਾ ਹੈ।