Breaking News
Smart Media Dashmesh Insurance Point

CGC ਲਾਂਡਰਾਂ ’ਚ Mitsubishi Electric ਦਾ ਸੈਂਟਰ ਆਫ਼ ਐਕਸੀਲੈਂਸ ਦੀ ਸ਼ੁਰੂਆਤ

ਵਿਦਿਆਰਥੀਆਂ ਨੂੰ ਫੈਕਟਰੀ ਆਟੋਮੇਸ਼ਨ ਤੇ ਰੋਬੋਟਿਕਸ ਦੀ ਮਿਲੇਗੀ ਵਿਹਾਰਕ ਸਿਖਲਾਈ; 

ਉੱਤਰੀ ਭਾਰਤ ’ਚ ਕੰਪਨੀ ਦਾ ਆਪਣੀ ਕਿਸਮ ਦਾ ਪਹਿਲਾ ਕੇਂਦਰ

ਮੋਹਾਲੀ, 1 ਅਕਤੂਬਰ, ਮਨਜੀਤ ਸਿੰਘ ਚਾਨਾ : 

ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਵਿਖੇ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੀ ਸ਼ੁਰੂਆਤ ਕੀਤੀ ਹੈ। ਇਸ ਕੇਂਦਰ ਦਾ ਉਦੇਸ਼ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਫੈਕਟਰੀ ਆਟੋਮੇਸ਼ਨ ਅਤੇ ਉਦਯੋਗਿਕ ਤਕਨਾਲੋਜੀਆਂ ਦੀ ਵਿਹਾਰਕ ਸਿਖਲਾਈ ਦੇਣ ਦੇ ਨਾਲ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।

ਕੇਂਦਰ ਦਾ ਉਦਘਾਟਨ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤਸੁਸ਼ੀ ਤਾਕਾਸੇ ਨੇ ਸੀਜੀਸੀ ਲਾਂਡਰਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਸੀਜੀਸੀ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਡਾਇਰੈਕਟਰ-ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ, ਡਾਇਰੈਕਟਰ ਅਕਾਦਮਿਕ ਡਾ. ਅਸ਼ੋਕ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਡੀਨ ਮੌਜੂਦ ਸਨ।

ਮਿਤਸੁਬੀਸ਼ੀ ਇਲੈਕਟ੍ਰਿਕ ਦੇ ਫੈਕਟਰੀ ਆਟੋਮੇਸ਼ਨ ਅਤੇ ਇੰਡਸਟਰੀਅਲ ਡਿਵੀਜ਼ਨ ਦੇ ਸਹਿਯੋਗ ਨਾਲ ਸਥਾਪਿਤ ਇਸ ਕੇਂਦਰ ਵਿੱਚ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਆਧੁਨਿਕ ਉਦਯੋਗਿਕ ਤਕਨਾਲੋਜੀਆਂ ਦੀ ਸਿਖਲਾਈ ਮਿਲੇਗੀ। ਇੱਥੇ ਪ੍ਰੋਗਰਾਮੇਬਲ ਲਾਜਿਕ ਕੰਟਰੋਲਰ (ਪੀਐੱਲਸੀ), ਹਿਊਮਨ ਮਸ਼ੀਨ ਇੰਟਰਫੇਸ (ਐੱਚਐੱਮਆਈ), ਐੱਸਸੀਏਡੀਏ, ਏਸੀ ਸਰਵੋ ਸਿਸਟਮ, ਵੇਰੀਏਬਲ ਫ੍ਰੀਕੁਐਂਸੀ ਡਰਾਈਵਜ਼ (ਵੀਐੱਫਡੀ), ਉਦਯੋਗਿਕ ਰੋਬੋਟਿਕਸ, ਕੋਲਾਬੋਰੇਟਿਵ ਰੋਬੋਟਸ, ਸੀਐੱਨਸੀ ਅਤੇ ਇੰਡਸਟਰੀ 4.0 ਨਾਲ ਸਬੰਧਤ ਟ੍ਰੇਨਿੰਗ ਸਿਸਟਮ ਸਥਾਪਿਤ ਕੀਤੇ ਗਏ ਹਨ।

ਅਤਸੁਸ਼ੀ ਤਾਕਾਸੇ ਨੇ ਕਿਹਾ ਕਿ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ, ਪਰ ਇਸ ਨੂੰ ਤਰੱਕੀ ਵਿੱਚ ਬਦਲਣ ਲਈ ਹੁਨਰਮੰਦ ਮਨੁੱਖੀ ਸਰੋਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਹਾਰਕ ਸਿੱਖਿਆ ਅਤੇ ਨਿਰੰਤਰ ਸੁਧਾਰ ਰਾਹੀਂ ਨੌਜਵਾਨ ਇੰਜੀਨੀਅਰਾਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਲਈ ਤਿਆਰ ਕੀਤਾ ਜਾ ਸਕਦਾ ਹੈ।

ਸੀਜੀਸੀ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਕੇਂਦਰ ਉੱਨਤ ਉਦਯੋਗਿਕ ਤਕਨਾਲੋਜੀਆਂ ਨੂੰ ਵਿਦਿਆਰਥੀਆਂ ਦੇ ਨੇੜੇ ਲਿਆਉਣ ਦੇ ਨਾਲ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਲੋੜਾਂ ਵਿਚਕਾਰਲੀ ਖਾਈ ਨੂੰ ਘਟਾਏਗਾ।

ਮਿਤਸੁਬੀਸ਼ੀ ਇਲੈਕਟ੍ਰਿਕ ਮੁਤਾਬਕ ਉੱਤਰੀ ਭਾਰਤ ਵਿੱਚ ਇਹ ਉਸ ਵੱਲੋਂ ਸਥਾਪਿਤ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ। ਕੰਪਨੀ ਦੇ ਫੈਕਲਟੀ ਮੈਂਬਰਾਂ ਨੂੰ ਵੀ ਸਿਖਲਾਈ ਦੇਣ ਦੀ ਯੋਜਨਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਐਪਲੀਕੇਸ਼ਨ ਆਧਾਰਿਤ ਗਿਆਨ ਮਿਲ ਸਕੇ। ਕੰਪਨੀ ਅਤੇ ਸੀਜੀਸੀ ਵਿਚਕਾਰ ਇਹ ਸਾਂਝੇਦਾਰੀ ਆਟੋਮੇਸ਼ਨ, ਰੋਬੋਟਿਕਸ ਅਤੇ ਡਿਜੀਟਲ ਮੈਨੂਫੈਕਚਰਿੰਗ ਦੀਆਂ ਵਧ ਰਹੀਆਂ ਲੋੜਾਂ ਮੁਤਾਬਕ ਉਦਯੋਗ ਲਈ ਤਿਆਰ ਇੰਜੀਨੀਅਰਿੰਗ ਹੁਨਰ ਵਿਕਸਿਤ ਕਰਨ ’ਤੇ ਕੇਂਦਰਿਤ ਹੈ।

Leave a Reply

Your email address will not be published. Required fields are marked *