
ਚੰਡੀਗੜ੍ਹ, 10 ਮਈ, ਪੰਜਾਬੀ ਦੁਨੀਆ ਬਿਊਰੋ :
ਸ਼ਹਿਰ ਦੇ ਸੈਕਟਰ 39ਡੀ ਵਿਚ ਸਥਿਤ ਡੀਏਵੀ ਪਬਲਿਕ ਸਕੂਲ ਵਿਖੇ ਅੱਜ “ਮਾਂ ਦਿਵਸ” ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਛੋਟੇ-ਛੋਟੇ ਬੱਚਿਆਂ ਨੇ ਦਿਲ ਨੂੰ ਛੂਹ ਲੈਣ ਵਾਲੀਆਂ ਸ਼ਾਨਦਾਰ ਪੇਸ਼ਕਾਰੀਆਂ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਮਾਹੌਲ ਨੂੰ ਰੌਣਕਮਈ ਅਤੇ ਜਜ਼ਬਾਤ ਭਰਪੂਰ ਬਣਾ ਦਿੱਤਾ। ਰੈਂਪ ਵਾਕ, ਗਾਇਕੀ, ਸੋਲੋ ਅਤੇ ਗਰੁੱਪ ਡਾਂਸ, ਕਵਿਤਾ ਗਾਇਨ, ਪੌਸ਼ਟਿਕ ਸਲਾਦ ਚੈਲੇਂਜ ਅਤੇ ਖੇਡਾਂ ਵਰਗੀਆਂ ਕਈ ਹੋਰ ਗਤੀਵਿਧੀਆਂ ਇਸ ਸਮਾਗਮ ਦਾ ਹਿੱਸਾ ਰਹੀਆਂ। ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਵੋਹਰਾ ਜੀ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੀਆਂ ਕਿੰਡਰਗਾਰਟਨ ਦੀਆਂ ਸਾਰੀਆਂ ਮਾਵਾਂ ਦੀ ਸ਼ਲਾਘਾ ਕੀਤੀ ਅਤੇ ਇੱਕ ਮਾਂ ਦੇ ਅਥਾਹ ਅਨੁਭਵ ਨੂੰ ਵੀ ਸਾਂਝਾ ਕੀਤਾ।