Breaking News
Smart Media Dashmesh Insurance Point

ਜਾਪਾਨ ਵਿੱਚ 7.1 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦਾ ਖ਼ਤਰਾ

ਟੋਕੀਓ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਊਸ਼ੂ ਦੇ ਕੁਮਾਮੋਟੋ ਖੇਤਰ ਵਿੱਚ ਮੰਗਲਵਾਰ ਸ਼ਾਮ 4:29 ਵਜੇ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਜਾਪਾਨ ਦੇ ਮੌਸਮ ਵਿਭਾਗ ਨੇ ਭੂਚਾਲ ਤੋਂ ਬਾਅਦ ਸਮੁੰਦਰ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਸਮੁੰਦਰ ਦੀ ਸਤ੍ਹਾ ਤੋਂ ਲਗਭਗ 10 ਕਿਲੋਮੀਟਰ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਕੁਮਾਮੋਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਕਈ ਬਿਲਡਿੰਗਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 50 ਤੋਂ ਵੱਧ ਜਖਮੀ ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। ਕੁਮਾਮੋਟੋ, ਟੋਕਿਓ ਤੋਂ ਕਰੀਬ 900 ਕਿਲੋਮੀਟਰ ਦੱਖਣ-ਪੱਛਮ ਵੱਲ ਸਥਿਤ ਹੈ।

Leave a Reply

Your email address will not be published. Required fields are marked *