Breaking News
Smart Media Dashmesh Insurance Point

ਐਂਡੀ ਬਰਨਹੈਮ ਹੋਣਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ

ਲੰਡਨ, 17 ਜੁਲਾਈ, 2026, ਪੰਜਾਬੀ ਦੁਨੀਆ ਬਿਊਰੋ : 

ਬ੍ਰਿਟੇਨ ਦੀ ਸੱਤਾਧਾਰੀ ਲੇਬਰ ਪਾਰਟੀ ਨੇ ਸ਼ੁੱਕਰਵਾਰ ਨੂੰ ਅਨੁਭਵੀ ਆਗੂ ਐਂਡੀ ਬਰਨਹੈਮ ਨੂੰ ਆਪਣਾ ਨਵਾਂ ਨੇਤਾ ਚੁਣ ਲਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਅਤੇ ਉਹ ਅਗਲੇ ਹਫਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਬ੍ਰਿਟੇਨ ਵਿੱਚ ਇੱਕ ਦਹਾਕੇ ਦੇ ਅੰਦਰ ਇਹ ਸੱਤਵੇਂ ਪ੍ਰਧਾਨ ਮੰਤਰੀ ਦਾ ਬਦਲਾਅ ਹੋਵੇਗਾ।

ਵਿਸ਼ੇਸ਼ ਪਾਰਟੀ ਕਾਨਫਰੰਸ ਦੌਰਾਨ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਐਲਾਨ ਕਰਦਿਆਂ ਕਿਹਾ ਕਿ ਕੋਈ ਹੋਰ ਯੋਗ ਉਮੀਦਵਾਰ ਨਾਮਜ਼ਦ ਨਾ ਹੋਣ ਕਾਰਨ ਐਂਡੀ ਬਰਨਹੈਮ ਨੂੰ ਲੇਬਰ ਪਾਰਟੀ ਦਾ ਚੁਣਿਆ ਹੋਇਆ ਨੇਤਾ ਐਲਾਨਿਆ ਜਾਂਦਾ ਹੈ।

ਬਰਨਹੈਮ ਨੇ ਕੀਰ ਸਟਾਰਮਰ ਦੀ ਥਾਂ ਲੈਣਗੇ, ਜਿਨ੍ਹਾਂ ਨੇ ਪਿਛਲੇ ਮਹੀਨੇ ਲੰਬੇ ਸਮੇਂ ਤੋਂ ਚੱਲ ਰਹੇ ਰਾਜਨੀਤਿਕ ਸੰਕਟ, ਵਿਵਾਦਾਂ ਅਤੇ ਕਈ ਗਲਤ ਫ਼ੈਸਲਿਆਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਲੇਬਰ ਪਾਰਟੀ ਨੇ 2024 ਦੀਆਂ ਆਮ ਚੋਣਾਂ ਵਿੱਚ ਸੰਸਦ ਵਿੱਚ ਵੱਡਾ ਬਹੁਮਤ ਹਾਸਲ ਕੀਤਾ ਸੀ, ਇਸ ਲਈ ਪਾਰਟੀ ਦਾ ਨਵਾਂ ਨੇਤਾ ਬਿਨਾਂ ਕਿਸੇ ਨਵੀਂ ਆਮ ਚੋਣ ਦੇ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।

ਬਰਨਹੈਮ ਬ੍ਰਿਟੇਨ ਦੀ ਰਾਜਨੀਤੀ ਵਿੱਚ ਇੱਕ ਤਜਰਬੇਕਾਰ ਚਿਹਰਾ ਮੰਨੇ ਜਾਂਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਲੇਬਰ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਅਤੇ ਸਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *