Breaking News
Dashmesh GS Electricals Verka Smart Media Insurance Point Tav Prasad

‘ਵੇਰਕਾ’ ਦੇ ਦੁੱਧ ਪਾਊਡਰ ਦੇ ਨਮੂਨੇ ਹੋਏ ਫੇਲ੍ਹ, GM ਸਮੇਤ 3 ਅਧਿਕਾਰੀ ਮੁਅੱਤਲ

ਚੰਡੀਗੜ੍ਹ, 28 ਮਾਰਚ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਦਾ ਮਸ਼ਹੂਰ ਬ੍ਰਾਂਡ ‘ਵੇਰਕਾ’ ਅੱਜਕਲ੍ਹ ਸੁਰਖੀਆਂ ਵਿੱਚ ਹੈ, ਕਿਉਂਕਿ ਇਸਦੇ ਦੁੱਧ ਪਾਊਡਰ ਦੇ ਨਮੂਨੇ ਫੌਜ ਦੇ ਮਾਪਦੰਡ ਪੂਰੇ ਨਾ ਕਰਦੇ ਹੋਏ ਫੇਲ੍ਹ ਹੋ ਗਏ ਹਨ। ਇਸ ਲਾਪ੍ਰਵਾਹੀ ਕਾਰਨ ਵਿਭਾਗ ਵਲੋਂ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨਾ ਪਿਆ ਹੈ।

ਸ਼ੁੱਕਰਵਾਰ ਨੂੰ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਇਕ ਹੁਕਮ ਜਾਰੀ ਕਰਦਿਆਂ ਲੁਧਿਆਣਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਉਤਪਾਦਨ ਮੁਖੀ ਪਰਿਤੋਸ਼ ਮਿਸ਼ਰਾ ਅਤੇ ਗੁਣਵੱਤਾ ਪ੍ਰਬੰਧਕ ਗੁਰਇਕਬਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਨਮੂਨੇ ਭਾਰਤੀ ਫੌਜ ਦੁਆਰਾ ਕੀਤੇ ਗਏ ਨਿਰੀਖਣ ਦੌਰਾਨ ਫੇਲ੍ਹ ਪਾਏ ਗਏ। ਨਤੀਜੇ ਵਜੋਂ, ਕਰੀਬ 125 ਮੀਟ੍ਰਿਕ ਟਨ ਦੀ ਖੇਪ ਵਾਪਸ ਕਰ ਦਿੱਤੀ ਗਈ ਕਿਉਂਕਿ ਇਹ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੀ।

Leave a Reply

Your email address will not be published. Required fields are marked *