Breaking News
Dashmesh GS Electricals Verka Smart Media Insurance Point Tav Prasad

PR-6 ਸੜਕ ਬਣਾਉਣ ‘ਚ ਦੇਰੀ ਨੂੰ ਲੈ ਕੇ ਕੋਰਵਾਸ ਵੱਲੋਂ TDI ਦੇ ਮੁੱਖ ਦਫਤਰ ਅੱਗੇ ਧਰਨਾ ਭਲਕੇ

ਮੋਹਾਲੀ, 6 ਮਾਰਚ, ਪੰਜਾਬੀ ਦੁਨੀਆ ਬਿਊਰੋ : 

ਕਮੇਟੀ ਆਫ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ ਮੈਗਾ ਮੁਹਾਲੀ ਦੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਪੀ.ਆਰ. 6 ਸੜਕ ਬਣਾਉਣ ਵਿੱਚ ਦੇਰੀ  ਨੂੰ ਲੈ ਕੇ ਟੀ.ਡੀ.ਆਈ. ਬਿਲਡਰ ਦੇ ਮੁੱਖ ਦਫਤਰ ਸੈਕਟਰ-119 ਸਾਹਮਣੇ ਭਲਕੇ 7 ਮਾਰਚ ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਕਿਉਂਕਿ ਬਿਲਡਰ ਨੇ ਪੁੱਡਾ ਨਾਲ ਮਿਲੀਭੁਗਤ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸਟੇਅ ਪ੍ਰਾਪਤ ਕੀਤੀ ਹੋਈ ਹੈ। ਵੱਖ-ਵੱਖ ਜਥੇਬੰਦੀਆਂ, ਪਿਛਲੇ ਸਮੇਂ ਵਿੱਚ ਪੁੱਡਾ ਦੀ ਅਫਸਰਸ਼ਾਹੀ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਤੇ ਅਪੀਲ ਕਰ ਚੁੱਕੀਆਂ ਹਨ ਕਿ ਇਸ ਬਿਲਡਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਵਾਨਗੀਆਂ ਨੂੰ ਰੋਕ ਕੇ ਮਾਣਯੋਗ ਅਦਾਲਤ ਤੋਂ ਕੇਸ ਵਾਪਸ ਕਰਵਾਏ ਜਾਣ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁੱਡਾ ਵੱਲੋਂ ਸਾਲ 2015 ਦੀ ਮੁਆਵਜ਼ਾ ਨੀਤੀ ਤਹਿਤ ਸੜਕਾਂ ਲਈ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਇਸੇ ਨੀਤੀ ਤਹਿਤ ਟੀ.ਡੀ.ਆਈ. ਬਿਲਡਰ ਵੀ ਮੁਆਵਜ਼ਾ ਲੈ ਚੁੱਕਾ ਹੈ ਅਤੇ ਮੁਆਵਜੇ ਦੀ ਹੋਰ ਵਾਧੇ ਦੀ ਮੰਗ ਨੂੰ ਲੈ ਕੇ ਮਾਣਯੋਗ ਅਦਾਲਤ ਵਿੱਚੋਂ ਸਟੇਅ ਪ੍ਰਾਪਤ ਕੀਤੀ ਹੋਈ ਹੈ। ਬਿਲਡਰ ਦੀ ਇਹ ਮੰਗ ਗੈਰ-ਵਾਜਿਬ ਹੈ ਕਿਉਂਕਿ ਜੇਕਰ ਇਸ ਬਿਲਡਰ ਨੂੰ ਮੁਆਵਜਾ ਵੱਧ ਦਿੱਤਾ ਜਾਂਦਾ ਹੈ ਤਾਂ ਹੋਰ ਬਿਲਡਰਾਂ ਨੂੰ ਵੀ ਵੱਧ ਮੁਆਵਜ਼ਾ ਦੇਣਾ ਜਰੂਰੀ ਹੋ ਜਾਵੇਗਾ। ਇਸ ਸੜਕ ਲਈ ਜਮੀਨ ਪ੍ਰਾਪਤ ਕਰਨ ਲਈ ਪੁੱਡਾ ਪਹਿਲਾਂ ਹੀ ਲਗਭਗ 200 ਕਰੋੜ ਖਰਚ ਕਰ ਚੁੱਕਾ ਹੈ। ਆਗੂਆਂ ਨੂੰ ਸ਼ੰਕਾ ਹੈ ਕਿ ਪੁੱਡਾ/ ਗਮਾਡਾ ਦੀ ਕੁਝ ਅਫਸਰਸ਼ਾਹੀ ਕਥਿਤ ਤੌਰ ਉਤੇ ਬਿਲਡਰ ਨਾਲ ਮਿਲੀ ਹੋਈ ਹੋ ਸਕਦੀ ਹੈ ਤਾਂ ਕਿ ਮੁਆਵਜੇ ਦੀ ਵਧੀ ਰਾਸ਼ੀ ਨੂੰ ਆਪਸ ਵਿੱਚ ਵੰਡ ਲਿਆ ਜਾਵੇ? ਜੇਕਰ ਬਿਲਡਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਕੇਸ ਵਾਪਸ ਲੈਂਦਾ ਹੈ ਤਾਂ ਸੜਕ ਦਾ ਨਿਰਮਾਣ ਜਲਦੀ ਹੋ ਸਕਦਾ ਹੈ। ਇਸ ਸੜਕ ਦੇ ਬਣਨ ਨਾਲ ਏਅਰਪੋਰਟ ਰੋਡ ਤੋਂ ਖਰੜ ਲਾਂਡਰਾਂ ਸੜਕ ਨਾਲ ਸਿੱਧੀ ਕਨੈਕਟੀਵਿਟੀ ਹੋ ਜਾਵੇਗੀ। ਲਾਂਡਰਾਂ ਚੌਂਕ ਤੇ ਲੱਗਦੇ ਜਾਮ ਤੋਂ ਨਿਜਾਤ ਮਿਲੇਗੀ ਇਸ ਸੜਕ ਨੂੰ ਵਿਖਾ ਕੇ ਜਿੰਨਾ ਲੋਕਾਂ ਨੂੰ ਬਿਲਡਰ ਵੱਲੋਂ ਪਲਾਟ ਜਾਂ ਫਲੈਟ ਵੇਚ ਕੇ ਲੁੱਟਿਆ ਗਿਆ ਹੈ, ਉਹਨਾਂ ਵਸਨੀਕਾਂ ਨੂੰ ਵੀ ਇਨਸਾਫ ਮਿਲੇਗਾ।

ਕੋਰਵਾਸ ਦੇ ਆਗੂਆਂ ਪਾਲ ਸਿੰਘ ਰੱਤੂ ਸਰਪ੍ਰਸਤ, ਰਾਜਵਿੰਦਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਭੰਮਰਾ, ਐਡਵੋਕੇਟ ਗੌਰਵ ਗੋਇਲ, ਅਨਿਲ ਪਰਾਸ਼ਰ, ਮਨੋਜ ਸ਼ਰਮਾ, ਸੁਮਿਕਸ਼ਾ ਸੂਦ, ਵਿਜੇ ਸੈਣੀ, ਬੁੱਧ ਸਿੰਘ, ਰਣਜੀਤ ਸਿੰਘ, ਰਾਜਨ ਸ਼ਰਮਾ ਅਤੇ ਜਸਵੀਰ ਸਿੰਘ ਗੜਾਂਗ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਜਲਦੀ ਨਿਰਮਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਸੜਕ ਦੇ ਨਿਰਮਾਣ ਵਿੱਚ ਦੇਰੀ ਕੀਤੀ ਗਈ ਤਾਂ ਗਮਾਡਾ/ਪੁੱਡਾ ਦੇ ਮੁੱਖ ਦਫਤਰ ਸਾਹਮਣੇ ਵੀ ਧਰਨਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *