Breaking News
Smart Media Dashmesh Mohali Walk Smart Media Insurance Point Hardev Singh Ubha

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਮੋਹਾਲੀ, 6 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੋਹਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਭਾ ਦੇ ਪ੍ਰੈਸ ਸਕੱਤਰ ਧਰਮ ਪਾਲ ਹੁਸ਼ਿਆਰਪੁਰੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ 3 ਨਵੰਬਰ 2025 ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਸੰਨ ਅਤੇ 5 ਨਵੰਬਰ 2025 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਜਥਾ ਭਾਈ ਜਤਿੰਦਰ ਸਿੰਘ ਦਿਲਗੀਰ, ਮਾਤਾ ਕਲਸੀ ਇਸਤ੍ਰੀ ਵੈਲਫੇਅਰ ਸਤਿਸੰਗ ਜਥਾ ਮਾਤਾ ਲੋਨਾ ਸਤਿਸੰਗ ਜਥਾ ਅਤੇ ਜਥਾ ਭਾਈ ਜਗਜੀਤ ਸਿੰਘ ਅਤੇ ਸਾਥੀ ਫੇਜ਼-9, ਵਲੋਂ ਆਪਣੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮੂੰਹ ਜੱਥਿਆਂ ਵਲੋਂ ਕਥਾ ਅਤੇ ਕੀਰਤਨ ਰਾਹੀਂ ਗੁਰੂ ਜੀ ਦੀ ਬਾਣੀ ਨਾਲ ਜੁੜਨ ਦੇ ਸੰਦੇਸ਼ ਵੀ ਦਿਤੇ ਗਏ।

ਇਸ ਸਮਾਗਮ ਵਿਚ ਸ੍ਰੀ ਟੀ.ਆਰ. ਸਾਰੰਗਲ ਜੀ ਆਈ.ਏ.ਐਸ. (ਰਿਟਾਂ) ਅਤੇ ਸ੍ਰੀ ਆਰ.ਐਲ. ਕਲਸੀਆ ਜੀ ਆਈ.ਏ.ਐਸ. (ਰਿਟਾ) ਜੀ ਵਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ ਗਈ। ਸ੍ਰੀ ਦੇਵ ਰਾਜ ਬੰਸਵਾਲ ਰੀਜਨਲ ਮੈਨੇਜਰ ਬੈਂਕ ਆਫ ਬੜੌਦਾ ਅਤੇ ਸ੍ਰੀਮਤੀ ਅਨੁਰਾਧਾ ਅਨੰਦ ਐਮ.ਸੀ. ਫੇਜ਼-7, ਜੀ ਵਲੋਂ ਇਸ ਵਿਸੇਸ਼ ਮੌਕੇ ਤੇ ਗੁਰੂ ਘਰ ਵਿਚ ਹਾਜ਼ਰੀ ਲਗਾਈ ਗਈ।

ਸਟੇਜ ਸਕੱਤਰ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ੍ਰੀ ਮਨਜੀਤ ਸਿੰਘ ਮਾਨ ਵਲੋਂ ਬਾਖੂਬੀ ਨਿਭਾਈ ਗਈ। ਉਨ੍ਹਾਂ ਨੇ ਵੀ ਗੁਰੂ ਜੀ ਵਲੋਂ ਕਿਰਤ ਕਰੋ, ਨਾਮ ਜਪੋ ਵੰਡ ਛੱਕੋ ਦੇ ਉਪਦੇਸ਼ ਤੇ ਚਾਨਣਾ ਪਾਇਆ ਗਿਆ। ਸਭਾ ਦੇ ਪ੍ਰਧਾਨ ਸ੍ਰੀ ਬਖਸ਼ੀਸ਼ ਸਿੰਘ ਗੰਗੜ ਜੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਅਤੇ ਸਭਾ ਦੇ ਆਉਣ ਵਾਲੇ ਸਮਾਗਮਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਬੇਨਤੀ ਕੀਤੀ ਗਈ।

ਪ੍ਰਧਾਨ ਜੀ ਵਲੋਂ ਸਭਾ ਦੀਆ ਚਲ ਰਹੀਆਂ ਗਤੀ ਵਿਧੀਆਂ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸਮਾਪਤੀ ਤੇ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *