
ਐਸਏਐਸ ਨਗਰ, 6 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਐਸਏਐਸ ਨਗਰ ਇਕਾਈ ਦੀ ਮੀਟਿੰਗ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫਤਰ ਥਾਣਾ ਫੇਸ 11 ਦੇ ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਵਿੱਚ ਜਿਲ੍ਹੇ ਦੇ ਸੇਵਾ ਮੁਕਤ ਕਾਫੀ ਗਿਣਤੀ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਕੈਲੋ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਇੰਸਪੈਕਟਰ ਰਿਟਾ: ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਰ ਪੀੜਤਾਂ ਦੀ ਮਦਦ ਲਈ ਵਿੱਤੀ ਫੰਡ ਇਕੱਠਾ ਕੀਤਾ ਅਤੇ ਥੋੜੇ ਦਿਨ ਹੋਰ ਐਸੋਸੀਏਸ਼ਨ ਦੇ ਸੰਬੰਧਿਤ ਮੈਂਬਰਾਂ ਨਾਲ ਤਾਲਮੇਲ ਕਰਕੇ ਹੋਰ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਹੜ੍ਹ ਪੀੜਤਾਂ ਦੀ ਸੁੱਖ ਸ਼ਾਂਤੀ ਸੰਬੰਧੀ ਅਰਦਾਸ ਵੀ ਕੀਤੀ ਗਈ।
ਸੂਬਾ ਜਰਨਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਨੇ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਦੱਸਦਿਆਂ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਦੀਆਂ 27 ਜ਼ਿਲ੍ਹਾ ਇਕਾਈਆਂ ਦੇ ਮੈਂਬਰ ਆਪੋ ਆਪਣੇ ਜਿਲਿਆਂ ਅਤੇ ਨੇੜਲੇ ਜ਼ਿਲਿਆਂ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਉਹ ਸਾਰੇ ਆਪੋ ਆਪਣੇ ਪੱਧਰ ਉੱਤੇ ਵੱਖੋ ਵੱਖ ਤਰੀਕਿਆਂ ਦੇ ਨਾਲ ਹੜ ਪੀੜਤਾਂ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਮੈਂਬਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਮੌਲੀ ਐਸਪੀ ਰਿਟਾ, ਸਤਨਾਮ ਸਿੰਘ ਡੀਐਸ ਪੀ ਰਿਟਾ, ਰਘਬੀਰ ਸਿੰਘ ਕ੍ਰਾਈਮ ਰੀਡਰ, ਨਿਕਾ ਰਾਮ, ਰਤਨ ਸਿੰਘ ਜੀਰਕਪੁਰ, ਜਸਵੰਤ ਸਿੰਘ ਜੀਰਕਪੁਰ, ਹਰਭਿੰਦਰ ਕੁਮਾਰ, ਮਨਮੋਹਨ ਸਿੰਘ ਕਾਹਲੋ, ਬਹਾਦਰ ਸਿੰਘ ਭਾਗੋ ਮਾਜਰਾ, ਕਿਸ਼ੋਰ ਚੰਦ ਕਟੋਚ, ਚੈਨ ਸਿੰਘ ਕੁਰਾਲੀ, ਜਸਮੇਰ ਸਿੰਘ ਮੌਜਪੁਰ, ਇੰਦਰ ਸਿੰਘ ਸਰਹੰਦੀ, ਸੁਖਜਿੰਦਰ ਸਿੰਘ ਦੇਸੂ ਮਾਜਰਾ (ਸਾਰੇ ਸੇਵਾ ਮੁਕਤ ਰਿਟਾ. ਇੰਸਪੈਕਟਰ) ਵੀ ਹਾਜ਼ਰ ਸਨ।