Breaking News
Dashmesh GS Electricals Verka Smart Media Insurance Point Tav Prasad

MLA ਪਠਾਣਮਾਜਰਾ ਪੁਲਿਸ ਹਿਰਾਸਤ ‘ਚੋਂ ਫਰਾਰ

ਚੰਡੀਗੜ੍ਹ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਕਰਨਾਲ ਤੋਂ ਹਿਰਾਸਤ ਵਿੱਚ ਲਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਪਠਾਣਮਾਜਰਾ ਨੂੰ ਜਿਉਂ ਹੀ ਹਿਰਾਸਤ ‘ਚ ਲੈ ਕੇ ਪੰਜਾਬ ਪੁਲਿਸ ਦੀ ਟੁਕੜੀ ਗੱਡੀ ਵੱਲ ਨੂੰ ਵੱਧ ਰਹੀ ਸੀ ਤਾਂ ਉਹ ਇੱਕ ਸਕਾਰਪੀਓ ਗੱਡੀ ‘ਚ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ। ਇਸ ਦੌਰਾਨ ਪੁਲਿਸ ਨੇ ਪਿੱਛਾ ਕੀਤਾ ਤਾਂ ਪਠਾਣ ਮਾਜਰਾ ਦੇ ਸਾਥੀਆਂ ਨੇ ਪੁਲਿਸ ਦੇ ਫਾਇਰਿੰਗ ਕੀਤੀ ਜਿਸ ਵਿੱਚ ਇੱਕ ਪੁਲਿਸ ਦਾ ਨੌਜਵਾਨ ਜਖਮੀ ਹੋ ਗਿਆ। ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *