Breaking News
Smart Media Dashmesh Insurance Point

ਬੰਗਲਾਦੇਸ਼ ਦਾ ਲੜਾਕੂ ਜਹਾਜ਼ ਸਕੂਲ ਦੀ ਇਮਾਰਤ ਨਾਲ ਟਕਰਾਇਆ, 20 ਦੀ ਮੌਤ, 171 ਜ਼ਖਮੀ

ਢਾਕਾ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਸਿਖਲਾਈ ਲੜਾਕੂ ਜਹਾਜ਼ ਸੋਮਵਾਰ ਨੂੰ ਢਾਕਾ ਦੀ ਇੱਕ ਸਕੂਲ ਇਮਾਰਤ ਨਾਲ ਟਕਰਾਉਣ ਦੀ ਖਬਰ ਹੈ। ਇਸ ਦੁਰਘਟਨਾ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ, ਅਤੇ 171 ਹੋਰ ਜ਼ਖਮੀ ਹੋ ਗਏ। ਇਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਵਾਈ ਹਾਦਸਿਆਂ ਵਿੱਚੋਂ ਇੱਕ ਹੈ।

ਦੱਸਣਯੋਗ ਹੈ ਕਿ ਚੀਨ ਵਿੱਚ ਬਣਿਆ ਇਹ ਸਿਖਲਾਈ ਲੜਾਕੂ ਜਹਾਜ਼, F-7 BGI ਜਹਾਜ਼, ਢਾਕਾ ਦੇ ਉੱਤਰ ਖੇਤਰ ਵਿੱਚ ਦੀਆਬਾਰੀ ਵਿਖੇ ਮਾਈਲਸਟੋਨ ਸਕੂਲ ਅਤੇ ਕਾਲਜ ਦੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਪਾਇਲਟ, ਫਲਾਈਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਦੀ ਵੀ ਮੌਤ ਹੋ ਗਈ।

ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਨੇ ਕਿਹਾ ਕਿ, ਪਾਇਲਟ ਨੇ ਜਹਾਜ਼ ਨੂੰ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਉਸਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਜਹਾਜ਼ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਨਾਲ ਦੁਖਦਾਈ ਤੌਰ ‘ਤੇ ਟਕਰਾ ਗਿਆ।

Leave a Reply

Your email address will not be published. Required fields are marked *