Breaking News
Smart Media Dashmesh Mohali Walk Smart Media Insurance Point Hardev Singh Ubha

Elon Musk lunched ‘America Party’ – Punjabi Dunia

ਨਿਊਯਾਰਕ, 6 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਐਲੋਨ ਮਸਕ ਨੇ ਰਾਜਨੀਤੀ ਵਿਚ ਪੈਰ ਧਰਦਿਆਂ ਅਧਿਕਾਰਤ ਤੌਰ ‘ਤੇ ਆਪਣੀ ਵੱਖਰੀ ‘ਅਮਰੀਕਾ ਪਾਰਟੀ’ ਲਾਂਚ ਕਰ ਦਿੱਤੀ ਹੈ, ਜਿਸ ਨਾਲ ਅਮਰੀਕਾ ਵਿੱਚ ਦੋ-ਪਾਰਟੀ ਪ੍ਰਣਾਲੀ ਖਤਮ ਹੋ ਗਈ ਹੈ। ਟੇਸਲਾ ਦੇ ਸੀਈਓ ਮਸਕ ਨੇ ਅਮਰੀਕੀ ਸੁਤੰਤਰਤਾ ਦਿਵਸ (4 ਜੁਲਾਈ) ਮੌਕੇ ਇੱਕ ਸਰਵੇ ਦੌਰਾਨ X (ਪਹਿਲਾਂ ਟਵਿੱਟਰ) ਉਪਭੋਗਤਾਵਾਂ ਤੋਂ ਅਮਰੀਕਾ ਪਾਰਟੀ ਬਣਾਏ ਜਾਣ ਬਾਰੇ ਸੁਝਾਅ ਮੰਗਿਆ। ਉਹਨਾਂ ਕਿਹਾ ਕਿ “ਆਜ਼ਾਦੀ ਦਿਵਸ ਮੌਕੇ, ਇਹ ਪੁੱਛਣ ਦਾ ਸਹੀ ਸਮਾਂ ਹੈ ਕਿ ਕੀ ਤੁਸੀਂ ਦੋ-ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹੋ! ਕੀ ਸਾਨੂੰ ਅਮਰੀਕਾ ਪਾਰਟੀ ਬਣਾਉਣੀ ਚਾਹੀਦੀ ਹੈ?” ਉਹਨਾਂ ਕਿਹਾ ਕਿ ਅੱਜ, ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ।

ਦੱਸਣਯੋਗ ਹੈ ਕਿ ਐਲੋਨ ਮਸਕ ਵੱਲੋਂ ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਤਾਜ਼ਾ ਘਟਨਕ੍ਰਾਮ ਦੌਰਾਨ ਪੈਦਾ ਹੋਏ ਆਪਸੀ ਮੱਤਭੇਦਾਂ ਬਾਅਦ ਚੁੱਕਿਆ ਗਿਆ ਹੈ।

ਮਸਕ ਨੇ ਸਭ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਦੇ ‘ਵਨ ਬਿਗ ਬਿਊਟੀਫੁੱਲ ਬਿੱਲ’ ਨੂੰ ਕਾਂਗਰਸ ਦੁਆਰਾ ਪਾਸ ਹੋਣ ‘ਤੇ ਇੱਕ ਰਾਜਨੀਤਿਕ ਪਾਰਟੀ ਬਣਾਉਣ ਦਾ ਵਿਚਾਰ ਪੇਸ਼ ਕੀਤਾ ਸੀ। ਤਾਜ਼ਾ ਪੋਸਟ ਦੇ ਨਾਲ, ਉਸਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਅਸਲ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾ ਰਿਹਾ ਹੈ। ਹਾਲਾਂਕਿ, ਇਹ ਅਸਪੱਸ਼ਟ ਹੈ ਕਿ ਕੀ ਪਾਰਟੀ ਅਮਰੀਕੀ ਚੋਣ ਅਧਿਕਾਰੀਆਂ ਕੋਲ ਰਜਿਸਟਰਡ ਹੈ। ਸਭ ਤੋਂ ਤਾਜ਼ਾ ਫੈਡਰਲ ਚੋਣ ਕਮਿਸ਼ਨ (FEC) ਫਾਈਲਿੰਗਾਂ ਵਿੱਚ ਹੁਣ ਤੱਕ ਕਿਸੇ ਵੀ ਰਜਿਸਟ੍ਰੇਸ਼ਨ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਉਹਨਾਂ ਆਪਣੀ ‘ਅਮਰੀਕਾ ਪਾਰਟੀ’ ਬਾਰੇ ਅਜੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।

Leave a Reply

Your email address will not be published. Required fields are marked *