Breaking News
Smart Media Dashmesh Mohali Walk Smart Media Insurance Point Hardev Singh Ubha

Rishab Pant scored 2 Centuries in a Test Match – Punjabi Dunia

ਲੰਡਨ, 23 ਜੂਨ, ਪੰਜਾਬੀ ਦੁਨੀਆ ਬਿਊਰੋ:

ਭਾਰਤ ਅਤੇ ਇੰਗਲੈਂਡ ਦਰਮਿਆਨ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਲੀਡਜ਼ ਦੇ ਮੈਦਾਨ ਵਿਖੇ ਖੇਡੇ ਜਾ ਰਹੇ ਪਹਿਲੇ ਹੀ ਟੈਸਟ ਮੈਚ ਵਿਚ ਭਾਰਤੀ ਉਪ ਕਪਤਾਨ ਰਿਸ਼ਭ ਪੰਤ ਨੇ ਦੋਵਾਂ ਪਾਰੀਆਂ ਵਿਚ ਸੈਂਕੜਾ ਲਗਾ ਕੇ ਇਕ ਵੱਡਾ ਕੀਰਤੀਮਾਨ ਸਥਾਪਤ ਕੀਤਾ ਹੈ। ਰਿਸ਼ਵ ਪੰਤ ਇਕੋ ਇਕ ਅਜਿਹੇ ਭਾਰਤੀ ਖਿਡਾਰੀ ਬਣ ਗਏ ਹਨ ਜਿਸ ਨੇ ਵਿਦੇਸ਼ੀ ਧਰਤੀ ਉਤੇ ਇਕ ਹੀ ਟੈਸਟ ਮੈਚ ਵਿਚ 2 ਸੈਂਕੜੇ ਮਾਰੇ ਹਨ। ਪੰਤ ਵਲੋਂ ਪਹਿਲੀ ਪਾਰੀ ਵਿਚ 134 ਅਤੇ ਦੂਜੀ ਪਾਰੀ ਵਿਚ 118 ਦੌੜਾਂ ਦਾ ਬਿਹਤਰੀਨ ਯੋਗਦਾਨ ਪਾਇਆ, ਜਿਸ ਵਿਚ 15 ਚੌਕੇ ਅਤੇ 3 ਛੱਕੇ ਸ਼ਾਮਲ ਹਨ ਅਤੇ ਭਾਰਤ ਨੂੰ ਇਸ ਮੈਚ ਵਿਚ ਜਿੱਤ ਦੇ ਕਰੀਬ ਲੈ ਗਏ ਹਨ। ਰਿਸ਼ਭ ਪੰਤ ਨੇ ਕੇ.ਐਲ. ਰਾਹੁਲ ਦਾ ਮਿਲ ਕੇ ਚੌਥੇ ਵਿਕਟ ਲਈ 195 ਦੌੜਾਂ ਦੀ ਯਾਦਗਾਰੀ ਸਾਂਝੇਦਾਰੀ ਨਿਭਾਈ।

ਦੱਸਣਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ ਵਿਚ 471 ਦੌੜਾਂ ਬਣਾਈਆਂ ਸਨ, ਜਦਕਿ ਇੰਗਲੈਂਡ ਟੀਮ 465 ਦੌੜਾਂ ਉਤੇ ਆਊਟ ਹੋ ਗਈ ਸੀ, ਜਿਸ ਵਿਚ ਵਿਸ਼ਵ ਪ੍ਰਸਿੱਧ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਟੀਮ ਦੀਆਂ 5 ਵਿਕਟਾਂ ਝਟਕਾਰੀਆਂ ਸਨ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿਚ 6 ਦੌੜਾਂ ਦੀ ਬੜਤ ਹਾਸਲ ਹੋਈ ਸੀ।

ਇਸ ਦੌਰਾਨ ਚਾਹ ਦੇ ਸਮੇਂ ਤੱਕ ਭਾਰਤ ਨੇ ਦੂਜੀ ਪਾਰੀ ਵਿਚ 4 ਵਿਕਟਾਂ ਦੇ ਨੁਕਸਾਨ ਉਤੇ 298 ਦੌੜਾਂ ਬਣਾ ਲਈਆਂ ਸਨ ਅਤੇ ਭਾਰਤ ਦੀ ਬੜਤ 304 ਦੌੜਾਂ ਦੀ ਹੋ ਚੁੱਕੀ ਸੀ। ਉਸ ਸਮੇਂ ਰਾਹੁਲ (120) ਦੌੜਾਂ ਅਤੇ ਕਰੁਨ ਨਾਇਰ (4) ਨਾਬਾਦ ਦੌੜਾਂ ਬਣਾ ਕੇ ਖੇਡ ਰਹੇ ਸਨ।

Leave a Reply

Your email address will not be published. Required fields are marked *