Breaking News
Smart Media Dashmesh Mohali Walk Smart Media Insurance Point Hardev Singh Ubha

ਗੁਕੇਸ਼ ਨੇ ਰਚਿਆ ਇਤਿਹਾਸ : ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ

ਨਵੀਂ ਦਿੱਲੀ, 12 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 14ਵੇਂ ਅਤੇ ਅੰਤਿਮ ਦੌਰ ‘ਚ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਵੀਰਵਾਰ ਨੂੰ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਚੈਂਪੀਅਨ ਬਣ ਗਏ ਹਨ। ਲਿਰੇਨ ਨੂੰ ਹਰਾ ਕੇ 18 ਸਾਲਾ ਗੁਕੇਸ਼ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ ਹੈ।

ਸਿੰਗਾਪੁਰ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਚੀਨ ਦੇ ਡਿੰਗ ਅਤੇ ਭਾਰਤ ਦੇ ਗੁਕੇਸ਼ ਵਿਚਾਲੇ ਸਖਤ ਮੁਕਾਬਲਾ ਹੋਇਆ। ਹਾਲਾਂਕਿ ਡਿੰਗ ਡਿਫੈਂਡਿੰਗ ਚੈਂਪੀਅਨ ਦੇ ਰੂਪ ‘ਚ ਇਸ ਚੈਂਪੀਅਨਸ਼ਿਪ ‘ਚ ਉੱਤਰੇ ਸਨ। ਜਦਕਿ ਗੁਕੇਸ਼ ਨੇ ਇਸ ਸਾਲ ਦੇ ਸ਼ੁਰੂ ‘ਚ ਹੋਏ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਇਸ ਚੈਂਪੀਅਨਸ਼ਿਪ ‘ਚ ਪ੍ਰਵੇਸ਼ ਕੀਤਾ ਸੀ। ਵਿਸ਼ਵਨਾਥਨ ਆਨੰਦ ਤੋਂ ਬਾਅਦ ਉਹ ਵਿਸ਼ਵ ਚੈਂਪੀਅਨਸ਼ਿਪ ਤੱਕ ਪਹੁੰਚਣ ਵਾਲੇ ਦੂਜੇ ਭਾਰਤੀ ਅਤੇ ਦੁਨੀਆ ਦੇ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਏ।

ਭਾਰਤੀ ਨੌਜਵਾਨ ਸ਼ਤਰੰਜ ਖਿਡਾਰੀ ਗੁਕੇਸ਼ ਆਪਣੇ ਕੈਰੀਅਰ ‘ਚ ਕਈ ਵਾਰ ਦੁਨੀਆ ਨੂੰ ਹੈਰਾਨ ਕਰ ਚੁੱਕੇ ਹਨ। ਇਸ ਛੋਟੀ ਉਮਰ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਉਹ 12 ਸਾਲ, ਸੱਤ ਮਹੀਨੇ, 17 ਦਿਨਾਂ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣ ਗਏ ਸਨ।

Leave a Reply

Your email address will not be published. Required fields are marked *