Breaking News
Smart Media Dashmesh Insurance Point

ਏਸ਼ੀਆਈ ਖੇਡਾਂ ਲਈ VVS ਲਕਸ਼ਮਣ ਸੰਭਾਲਣਗੇ ਟੀਮ ਇੰਡੀਆ ਦੀ ਕਮਾਨ

ਨਵੀਂ ਦਿੱਲੀ, 3 ਸਤੰਬਰ (ਪੰਜਾਬੀ ਦੁਨੀਆ ਬਿਊਰੋ):

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਅਤੇ BCCI ਸੈਂਟਰ ਆਫ਼ ਐਕਸੀਲੈਂਸ ਦੇ ਡਾਇਰੈਕਟਰ ਆਫ਼ ਕ੍ਰਿਕਟ VVS ਲਕਸ਼ਮਣ 2026 ਏਸ਼ੀਆਈ ਖੇਡਾਂ ਲਈ ਟੀਮ ਇੰਡੀਆ ਦੇ ਮੁੱਖ ਕੋਚ ਦੀ ਭੂਮਿਕਾ ਨਿਭਾਉਣਗੇ। ਲਕਸ਼ਮਣ ਇਸ ਮਹੀਨੇ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤੀ ਪੁਰਸ਼ ਟੀਮ ਦੇ ਨਾਲ ਰਹਿਣਗੇ।

ਗੌਤਮ ਗੰਭੀਰ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦੀ ਘਰੇਲੂ ਵਨਡੇ ਸੀਰੀਜ਼ ਲਈ ਸੀਨੀਅਰ ਟੀਮ ਦੇ ਨਾਲ ਰਹਿਣਗੇ। ਸੀਰੀਜ਼ ਦਾ ਪਹਿਲਾ ਵਨਡੇ 27 ਸਤੰਬਰ ਨੂੰ ਖੇਡਿਆ ਜਾਣਾ ਹੈ।

ਖੇਡ ਮੰਤਰਾਲੇ ਵੱਲੋਂ ਜਾਰੀ ਕੋਚਿੰਗ ਸਟਾਫ਼ ਦੀ ਸੂਚੀ ਮੁਤਾਬਕ ਲਕਸ਼ਮਣ ਦੀ ਸਹਾਇਤਾ ਸਾਬਕਾ ਭਾਰਤੀ ਸਪਿਨਰ ਸੁਨੀਲ ਜੋਸ਼ੀ, ਰਿਸ਼ੀਕੇਸ਼ ਕਾਨਿਤਕਰ ਅਤੇ ਸੁਭਦੀਪ ਘੋਸ਼ ਕਰਨਗੇ। ਲਕਸ਼ਮਣ ਨੂੰ ਏਸ਼ੀਆਈ ਖੇਡਾਂ ਦਾ ਪਹਿਲਾਂ ਵੀ ਤਜਰਬਾ ਹੈ। 2023 ਵਿੱਚ ਹਾਂਗਜ਼ੂ ਏਸ਼ੀਆਈ ਖੇਡਾਂ ਦੌਰਾਨ ਉਨ੍ਹਾਂ ਦੀ ਕੋਚਿੰਗ ਹੇਠ ਭਾਰਤੀ ਪੁਰਸ਼ ਟੀਮ ਨੇ ਸੋਨ ਤਮਗਾ ਜਿੱਤਿਆ ਸੀ।

ਭਾਰਤੀ ਟੀਮ: ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਵੈਭਵ ਸੂਰਿਆਵੰਸ਼ੀ।

Leave a Reply

Your email address will not be published. Required fields are marked *