
ਅਯੁੱਧਿਆ, 26 ਜੂਨ, ਪੰਜਾਬੀ ਦੁਨੀਆ ਬਿਊਰੋ:
ਰਾਮ ਮੰਦਰ ਟਰੱਸਟ ਦਾ ਦਾਨ ਗਾਇਬ ਹੋਣ ਬਾਅਦ ਗਬਨ, ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਵਿਸ਼ਵਾਸਘਾਤ ਦੇ ਦੋਸ਼ਾਂ ਵਿੱਚ ਰਾਮਸ਼ੰਕਰ ਯਾਦਵ ਉਰਫ਼ ਟੀਨੂੰ, ਮਨੀਸ਼ ਯਾਦਵ, ਲਵਕੁਸ਼ ਮਿਸ਼ਰਾ, ਕਰੁਣੇਸ਼ ਪਾਂਡੇ, ਰਾਮ ਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ, ਅਨੁਕਲਪ ਮਿਸ਼ਰਾ ਅਤੇ ਅਵਿਨਾਸ਼ ਸ਼ੁਕਲਾ ਸਮੇਤ ਅੱਠ ਵਿਅਕਤੀਆਂ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੀਰਵਾਰ ਨੂੰ ਅਯੁੱਧਿਆ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਮਾਮਲਾ ਵਿਸ਼ੇਸ਼ ਜਾਂਚ ਟੀਮ (SIT) ਦੀ ਮੁੱਢਲੀ ਜਾਂਚ ਤੋਂ ਬਾਅਦ ਅਤੇ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਦੁਆਰਾ ਦਾਇਰ ਲਿਖਤੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਇਹ ਮਾਮਲਾ ਭਾਰਤੀ ਨਿਆਏ ਸੰਹਿਤਾ (BNS) ਦੀਆਂ ਕਈ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਧਾਰਾ 306, 316(5), 317(4), 317(5), 61 ਅਤੇ 3(5) ਸ਼ਾਮਲ ਹਨ।