
ਕੋਹਲੀ ਦਾ ਨਾਬਾਦ ਅਰਧ ਸੈਂਕੜਾ, ਬਣੇ ਮੈਨ ਆਫ ਦੀ ਮੈਚ
ਅਹਿਮਦਾਬਾਦ, 1 ਜੂਨ, ਪੰਜਾਬੀ ਦੁਨੀਆ ਬਿਊਰੋ:
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਪੀਐਲ ਦਾ ਫਾਈਨਲ ਮੈਚ ਰਾਇਲ ਚੈਲੇੰਜਰ ਬੰਗਲੌਰ ਅਤੇ ਗੁਜਰਾਤ ਟਾਇਟਨ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿਚ ਪਿਛਲੇ ਵਿਜੇਤਾ ਰਾਇਲ ਚੈਲੇੰਜਰ ਬੰਗਲੌਰ ਨੇ ਗੁਜਰਾਤ ਟਾਇਟਨ ਨੂੰ ਇੱਕਤਰਫਾ ਮੈਚ ਵਿੱਚ 5 ਵਿਕਟਾਂ ਨਾਲ ਹਰਾ ਕੇ ਮੁੜ ਟਰਾਫੀ ‘ਤੇ ਕਬਜ਼ਾ ਕਰ ਲਿਆ। ਇਸ ਜਿੱਤ ਵਿੱਚ ਮੁੱਖ ਭੂਮਿਕਾ ਚੇਅਰਮੈਨ ਮਾਸਟਰ ਵਿਰਾਟ ਕੋਹਲੀ ਦੀ ਰਹੀ, ਜਿਨਾਂ ਨੇ 44 ਗੇਂਦਾਂ ‘ਤੇ ਨਾਬਾਦ 75 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ।
ਗੁਜਰਾਤ ਵੱਲੋਂ ਮਿੱਥੇ ਮਹਿਜ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲੌਰ ਟੀਮ ਨੇ 4.3 ਓਵਰਾਂ ਵਿੱਚ ਪਹਿਲੀ ਵਿਕਟ ਲਈ 62 ਦੌੜਾਂ ਜੋੜੀਆਂ, ਜਿਸ ਵਿੱਚ ਵੈਂਕਟੇਸ਼ ਅਈਅਰ (32) ਦੀਆਂ ਦੌੜਾਂ ਸ਼ਾਮਿਲ ਹਨ। ਜਦਕਿ ਦੂਜੀ ਵਿਕਟ ਦੇਵ ਦੱਤ ਪਦੀਕਲ (1) ਦੇ ਰੂਪ ਵਿੱਚ 63 ਦੌੜਾਂ ‘ਤੇ ਹੀ ਡਿਗ ਗਈ। ਉਪਰੰਤ ਕਪਤਾਨ ਰਜਤ ਪਾਟੀਦਾਰ (15), ਟਿਮ ਡੇਵਿਡ (24) ਅਤੇ ਜਿਤੇਸ਼ ਸ਼ਰਮਾ (ਨਾਬਾਦ 11) ਦੌੜਾਂ ਦਾ ਯੋਗਦਾਨ ਪਾਇਆ। ਇਸ ਤਰ੍ਹਾਂ ਬੰਗਲੌਰ ਟੀਮ ਨੇ 18 ਓਵਰਾਂ ਵਿੱਚ 161 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਗੁਜਰਾਤ ਟੀਮ ਲਈ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਓਪਨਿੰਗ ਜੋੜੀ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਗਿੱਲ (10), ਸਾਈ ਸੁਦਰਸ਼ਨ (12), ਨਿਸ਼ਾਂਤ ਸਿੰਧੂ (20) ਅਤੇ ਵਿਕਟ ਕੀਪਰ ਜੋਸ ਵਟਲਰ (19) ਦੌੜਾਂ ਬਣਾ ਕੇ ਆਊਟ ਹੋਏ। ਇਕ ਸਮੇਂ ਗੁਜਰਾਤ ਟੀਮ ਮਹਿਜ 12 ਓਵਰਾਂ ਵਿੱਚ ਹੀ 74 ਦੌੜਾਂ ‘ਤੇ 4 ਵਿਕਟਾਂ ਗੁਆ ਬੈਠੀ ਸੀ। ਪਰ ਵਾਸ਼ਿੰਗਟਨ ਸੁੰਦਰ (50) ਦੇ ਅਰਧ ਸੈਂਕੜੇ ਸਦਕਾ ਟੀਮ 155 ਦੌੜਾਂ ਦੇ ਟੀਚੇ ਤੱਕ ਪਹੁੰਚ ਸਕੀ। ਅਖੀਰ ਵਿੱਚ ਅਰਸ਼ਦ ਖਾਨ (15); ਤਿਵੇਤੀਆ, ਹੋਲਡਰ ਤੇ ਰਾਸ਼ਿਦ ਖਾਨ ਨੇ 7-7 ਦੌੜਾਂ ਜਦਕਿ ਕਾਸੀਗੋ ਰਾਬਾਡਾ (3) ਦੌੜਾਂ ਕੇ ਆਊਟ ਹੋਏ। ਇਸ ਤਰ੍ਹਾਂ ਗੁਜਰਾਤ ਟੀਮ ਅੱਠ ਵਿਕਟਾਂ ਦੇ ਨੁਕਸਾਨ ਤੇ ਮਹਿਜ 155 ਦੌੜਾਂ ਹੀ ਬਣਾ ਸਕੀ।
ਬੰਗਲੌਰ ਦੇ ਗੇਂਦਬਾਜ ਰਸਿਖ ਦਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਆਂ ਸਭ ਤੋਂ ਵੱਧ 3 ਵਿਕਟਾਂ ਲਈਆਂ ਜਦਕਿ ਭੁਵਨੇਸ਼ਵਰ ਕੁਮਾਰ ਤੇ ਜੈਸ ਹੈਜ਼ਲਵੁਡ ਨੇ 2-2 ਵਿਕਟਾਂ ਅਤੇ ਕਰੁਨਿਲ ਪਾਂਡਿਆ ਨੇ 1 ਵਿਕਟ ਹਾਸਿਲ ਕੀਤੀ।