Breaking News
Smart Media Dashmesh Insurance Point

ਮਹਿੰਗਾਈ ਦੀ ਮਾਰ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ

ਪੰਜਾਬ ‘ਚ ਪੈਟਰੋਲ 101.19 ਰੁ: ਅਤੇ ਡੀਜ਼ਲ ਦੀ ਕੀਮਤ 90.97 ਰੁ: ਪ੍ਰਤੀ ਲੀਟਰ ਹੋਈ

ਚੰਡੀਗੜ੍ਹ/ਨਵੀਂ ਦਿੱਲੀ, 15 ਮਈ, ਪੰਜਾਬੀ ਦੁਨੀਆ ਬਿਊਰੋ:

ਖਾੜੀ ਦੇਸ਼ਾਂ ‘ਚ ਜੰਗ ਅਤੇ ਹੋਰਮੁਜ਼ ਲਾਂਘਾ ਬੰਦ ਹੋਣ ਕਾਰਨ ਪੈਦਾ ਹੋਈ ਸਥਿਤੀ ਦਾ ਅਸਰ, ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿਵੇਂ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਦੀਆਂ ਕਿਆਸਰਾਈਆਂ ਲੱਗ ਰਹੀਆਂ ਸਨ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਭਾਰਤੀ ਤੇਲ ਕੰਪਨੀਆਂ ਨੇ ਵਿਸ਼ਵਵਿਆਪੀ ਊਰਜਾ ਕੀਮਤਾਂ ਵਿੱਚ ਵਾਧੇ ਨੂੰ ਇਸਦਾ ਮੁੱਖ ਕਾਰਨ ਦੱਸਿਆ ਹੈ।

ਤਾਜ਼ਾ ਦਰਾਂ ਅਨੁਸਾਰ, ਤੇਲੰਗਾਨਾ, ਕੇਰਲ ਅਤੇ ਆਂਧਰਾ ਪ੍ਰਦੇਸ਼ ਸਮੇਤ ਕੁਝ ਰਾਜਾਂ ਵਿੱਚ ਪੈਟਰੋਲ ਦੀਆਂ ਕੀਮਤਾਂ 110 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਕਈ ਖੇਤਰਾਂ ਵਿੱਚ 100 ਰੁਪਏ ਦੇ ਨੇੜੇ ਹਨ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.77 ਰੁਪਏ ਤੋਂ ਵਧਾ ਕੇ 97.77 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦਕਿ ਡੀਜ਼ਲ ਦੀ ਕੀਮਤ ਹੁਣ 90.67 ਰੁਪਏ ਹੈ, ਜੋ ਪਹਿਲਾਂ 89.67 ਰੁਪਏ ਪ੍ਰਤੀ ਲੀਟਰ ਸੀ। ਚੰਡੀਗੜ੍ਹ ਵਿੱਚ ਹੁਣ ਪੈਟਰੋਲ ਦੀ ਕੀਮਤ 97.27 ਰੁਪਏ ਅਤੇ ਡੀਜ਼ਲ ਦੀ ਕੀਮਤ ਵਧ ਕੇ 85.25 ਰੁਪਏ ਹੋ ਗਈ ਹੈ। ਜਦਕਿ ਪੰਜਾਬ ਵਿਚ ਪੈਟਰੋਲ ਦੀ ਕੀਮਤ 101.19 ਰੁਪਏ ਅਤੇ ਡੀਜ਼ਲ ਦੀ ਕੀਮਤ ਵਧ ਕੇ 90.97 ਰੁਪਏ ਹੋ ਗਈ ਹੈ।

ਇਸ ਦਾ ਸਿੱਧਾ ਅਸਰ ਆਮ ਖਪਤਕਾਰ ਤੇ ਪਏਗਾ, ਜਿਸ ਨਾਲ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਵਾਧੇ ਹੋਣ ਦੀ ਵੀ ਸੰਭਾਵਨਾ ਹੈ।

Leave a Reply

Your email address will not be published. Required fields are marked *