Breaking News
Dashmesh GS Electricals Smart Media Insurance Point Tav Prasad

ਮੁੱਖ ਮੰਤਰੀ ਵਿਜੇ ਨੇ ਬਹੁਮਤ ਕੀਤਾ ਸਾਬਤ, 144 ਵਿਧਾਇਕਾਂ ਦਾ ਮਿਲਿਆ ਸਮਰਥਨ

ਚੈਨੇਈ, 13 ਮਈ, ਪੰਜਾਬੀ ਦੁਨੀਆ ਬਿਊਰੋ :

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ ਨੇ ਅੱਜ ਬੁੱਧਵਾਰ ਨੂੰ ਰਾਜ ਵਿਧਾਨ ਸਭਾ ਵਿੱਚ ਇੱਕ ਬਹੁਮਤ ਸਾਬਤ ਕਰਦਿਆਂ ਵਿਸ਼ਵਾਸ ਵੋਟ ਜਿੱਤ ਲਿਆ ਹੈ। 234 ਮੈਂਬਰੀ ਵਿਧਾਨ ਸਭਾ ਵਿਚ, ਵਿਜੇ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਸਮੇਤ ਕੁੱਲ 144 ਵਿਧਾਇਕਾਂ ਦਾ ਸਮਰਥਨ ਹਾਸਲ ਹੋਇਆ।

ਇਸ ਫਲੋਰ ਟੈਸਟ ਦੌਰਾਨ ਰਾਜ ਦੀਆਂ ਵੱਖ ਵੱਖ ਰਾਜਨੀਤਕ ਪਾਰਟੀ ਜਿਵੇਂ ਆਈਯੂਐਮਐਲ, ਵੀਸੀਕੇ, ਸੀਪੀਆਈ, ਸੀਪੀਆਈ(ਐਮ), ਅਤੇ ਕਾਂਗਰਸ ਨੇ ਵਿਜੇ ਨੂੰ ਸਮਰਥਨ ਦਿੱਤਾ, ਜਿਸ ਨਾਲ TVK ਦੀ ਗਿਣਤੀ ਜਲਦੀ ਹੀ 117 ਹੋ ਗਈ, ਜੋ ਕਿ ਬਹੁਮਤ ਸਾਬਤ ਕਰਨ ਲਈ ਲੋੜੀਂਦਾ ਅੰਕੜਾ ਸੀ।

ਹਾਲਾਂਕਿ, ਵਿਧਾਨ ਸਭਾ ਵਿੱਚ ਏਆਈਏਡੀਐਮਕੇ (AIADMK) ਦੀ ਅੰਦਰੂਨੀ ਫੁੱਟ ਕਾਰਨ ਕੁਝ ਵਿਧਾਇਕ, ਟੀਮ ਵਿਜੇ ਦੇ ਪੱਖ ਵਿਚ ਭੁਗਤੇ। ਏਆਈਏਡੀਐਮਕੇ ਦੇ ਮੁਖੀ ਏਡਾਪੱਡੀ ਪਲਾਨੀਸਵਾਮੀ ਨੇ ਵਿਸ਼ਵਾਸ ਵੋਟ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਾਰਟੀ ਦੇ ਸਾਰੇ 47 ਵਿਧਾਇਕ ਟੀਵੀਕੇ ਦੇ ਵਿਰੁੱਧ ਖੜ੍ਹੇ ਹੋਣਗੇ, ਅਤੇ ਐਸਪੀ ਵੇਲੂਮਣੀ ਦੀ ਅਗਵਾਈ ਵਾਲੇ ਵਿਰੋਧੀ ਧੜੇ ਨੇ ਕੁਝ ਪਲਾਂ ਬਾਅਦ ਉਸਨੂੰ ਗਲਤ ਸਾਬਤ ਕਰ ਦਿੱਤਾ।

ਵੇਲੂਮਣੀ ਨੇ ਇੱਕ ਦਿਨ ਪਹਿਲਾਂ ਵਿਜੇ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ, ਅਤੇ ਕਿਹਾ ਸੀ ਕਿ ਏਆਈਏਡੀਐਮਕੇ ਦੇ 21 ਸੰਸਦ ਮੈਂਬਰ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ਦਾ ਸਮਰਥਨ ਕਰਨਗੇ।

Leave a Reply

Your email address will not be published. Required fields are marked *