Breaking News
Smart Media Dashmesh Mohali Walk Smart Media Insurance Point Hardev Singh Ubha

ਹੁਣ ਜੇਕਰ PNG ਕੁਨੈਕਸ਼ਨ ਲੈਣ ਤੋਂ ਕੀਤਾ ਇਨਕਾਰ ਤਾਂ LPG ਹੋਵੇਗੀ ਬੰਦ!

ਨਵੀਂ ਦਿੱਲੀ, 25 ਮਾਰਚ, ਪੰਜਾਬੀ ਦੁਨੀਆ ਬਿਊਰੋ:

ਪੱਛਮੀ ਏਸ਼ੀਆ ਸੰਕਟ ਦੌਰਾਨ ਬਿਹਤਰ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਜਾਰੀ ਇੱਕ ਨਵੇਂ ਆਦੇਸ਼ ਵਿਚ ਕਿਹਾ ਗਿਆ ਹੈ ਕਿ ਜਿਸ ਸ਼ਹਿਰ ਜਾਂ ਇਲਾਕੇ ਵਿਚ ਪਾਈਪਡ ਕੁਦਰਤੀ ਗੈਸ (PNG) ਦੀ ਸਹੂਲਤ ਉਪਲੱਬਧ ਹੈ, ਜੇਕਰ ਖਪਤਕਾਰ ਉਸ ਦੀ ਚੋਣ ਨਹੀਂ ਕਰਦਾ ਤਾਂ ਉਸ ਦਾ ਐਲ.ਪੀ.ਜੀ. (LPG) ਕੁਨੈਕਸ਼ਨ ਤਿੰਨ ਮਹੀਨਿਆਂ ਦੇ ਅੰਦਰ ਬੰਦ ਕਰ ਦਿੱਤਾ ਜਾਵੇਗਾ। 

ਸਰਕਾਰ ਵੱਲੋਂ ਇਹ ਫੈਸਲਾ ਮੌਜੂਦਾ ਚੱਲ ਰਹੀ ਖਾੜੀ ਜੰਗ ਦੌਰਾਨ ਸਪਲਾਈ ਵਿਘਨਾਂ ਦੇ ਵਿਚਕਾਰ ਨਿਯਮਾਂ ਨੂੰ ਸਖ਼ਤ ਕਰਨ ਲਈ ਲਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਹ ਫੈਸਲਾ ਪਾਈਪਲਾਈਨ ਕੁਦਰਤੀ ਗੈਸ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਅਤੇ LPG ‘ਤੇ ਨਿਰਭਰਤਾ ਘਟਾਉਣ ਸਦਕਾ ਲਿਆ ਹੈ। 

ਮੰਤਰਾਲੇ ਨੇ ਅੱਗੇ ਦੱਸਿਆ ਕਿ PNG ਨੂੰ ਪਾਈਪਲਾਈਨਾਂ ਰਾਹੀਂ ਰਸੋਈ ਦੇ ਬਰਨਰ ਨੂੰ ਲਗਾਤਾਰ ਸਪਲਾਈ ਕਰਨ ਵਿਚ ਆਸਾਨੀ ਹੁੰਦੀ ਹੈ, ਜਿਸ ਨਾਲ ਰੀਫਿਲ ਬੁੱਕ ਕਰਨ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ।

ਇਸ ਕਦਮ ਦਾ ਉਦੇਸ਼ ਪਾਈਪਲਾਈਨ ਕਨੈਕਟੀਵਿਟੀ ਵਾਲੇ ਖੇਤਰਾਂ ਤੋਂ LPG ਸਪਲਾਈ ਨੂੰ ਮੁਕਤ ਕਰਨਾ ਅਤੇ ਉਹਨਾਂ ਨੂੰ ਅਜਿਹੇ ਬੁਨਿਆਦੀ ਢਾਂਚੇ ਦੀ ਘਾਟ ਵਾਲੇ ਖੇਤਰਾਂ ਵੱਲ ਮੋੜਨਾ ਹੈ।

Leave a Reply

Your email address will not be published. Required fields are marked *