Breaking News
Smart Media Dashmesh Mohali Walk Smart Media Insurance Point Hardev Singh Ubha

1st Test Match: ਭਾਰਤ ਨੇ ਵੈਸਟਇੰਡੀਜ਼ ਨੂੰ ਇੱਕ ਪਾਰੀ ਅਤੇ 140 ਦੌੜਾਂ ਨਾਲ ਹਰਾਇਆ

ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਸੀਰੀਜ਼ 1-0 ਨਾਲ ਅੱਗੇ

ਅਹਿਮਦਾਬਾਦ, 4 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਹੀ ਭਾਰਤੀ ਟੀਮ ਨੇ ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਇਕਤਰਫਾ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਵੈਸਟਇੰਡੀਜ਼ ਨੂੰ ਇੱਕ ਪਾਰੀ ਅਤੇ 140 ਦੌੜਾਂ ਨਾਲ ਹਰਾ ਦਿੱਤਾ ਹੈ। 

ਭਾਰਤੀ ਟੀਮ ਨੇ ਕੇ.ਐਲ. ਰਾਹੁਲ (100), ਕੀਪਰ ਧਰੁਵ ਜ਼ੂਰੇਲ (125), ਰਵਿੰਦਰ ਜਡੇਜਾ (ਨਾਬਾਦ 104) ਅਤੇ ਕਪਤਾਨ ਗਿੱਲ (50) ਦੀਆਂ ਬਿਹਤਰੀਨ ਪਾਰੀਆਂ ਸਦਕਾ ਪੰਜ ਵਿਕਟਾਂ ‘ਤੇ 448 ਦੌੜਾਂ ਬਣਾ ਕੇ, ਪਾਰੀ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਦੂਜੀ ਪਾਰੀ ਵਿੱਚ ਵੈਸਟ ਇੰਡੀਜ਼ ਟੀਮ ਨੂੰ 146 ਦੌੜਾਂ ‘ਤੇ ਆਲਆਊਟ ਕਰਕੇ, ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। 

ਭਾਰਤ ਵੱਲੋਂ ਮੁਹੰਮਦ ਸਿਰਾਜ (3/31), ਰਵਿੰਦਰ ਜਡੇਜਾ (4/54) ਅਤੇ ਕੁਲਦੀਪ ਯਾਦਵ (2/23) ਵਿਕਟਾਂ ਝਟਕਾਈਆਂ। ਤੇਜ਼ ਗੇਂਦਬਾਜ਼ ਸਿਰਾਜ਼ ਨੇ ਆਪਣੀ ਹਾਲੀਆ ਸ਼ਾਨਦਾਰ ਪ਼ਦਰਦਸ਼ਨ ਨੂੰ ਜਾਰੀ ਰੱਖਦੇ ਹੋਏ ਮੈਚ ਵਿਚ ਕੁੱਲ 7 ਵਿਕਟਾਂ ਲਈਆਂ। ਵੈਸਟਇੰਡੀਜ਼ ਵੱਲੋਂ ਐਲਿਕ ਅਥਾਨਾਜ਼ (38) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦਕਿ ਜਸਟਿਨ ਗ੍ਰੀਵਜ਼ (25) ਉਤੇ ਆਊਟ ਹੋਏ ਅਤੇ ਬਾਕੀ ਕੋਈ ਵੀ ਵਿੰਡੀਜ਼ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿਚ ਅਸਫ਼ਲ ਰਿਹਾ।  

ਦੱਸਣਯੋਗ ਹੈ ਕਿ ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿਚ ਵੀ 162 ਦੌੜਾਂ ਉਤੇ ਢਹਿਢੇਰੀ ਹੋ ਗਈ ਸੀ, ਜਿਸ ਵਿਚ ਸਿਰਾਜ਼ (4/40), ਜਸਪ੍ਰੀਤ ਬੁਮਰਾਹ (3/42) ਅਤੇ ਕੁਲਦੀਪ ਯਾਦਵ (2/25) ਨੇ ਵਿਕਟਾਂ ਹਾਸਲ ਕੀਤੀਆਂ।

Leave a Reply

Your email address will not be published. Required fields are marked *