Breaking News
Smart Media Dashmesh Insurance Point

T20 ਏਸ਼ੀਆ ਕੱਪ 2025: ਭਾਰਤ ਨੇ ਪਾਕਿਸਤਾਨ ਨੂੰ ਇਕਤਰਫਾ ਮੈਚ ‘ਚ 7 ਵਿਕਟਾਂ ਨਾਲ ਹਰਾਇਆ

ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਅਤੇ ਸੂਰਿਆਕੁਮਾਰ ਯਾਦਵ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦੁਬਈ, 15 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਐਤਵਾਰ ਨੂੰ ਖੇਡੇ ਗਏ ਏਸ਼ੀਆ ਕੱਪ 2025 ਦੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ ਅਤੇ ਸਪਿਨਰ ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪਾਕਿਸਤਾਨ ਟੀਮ ਵੱਲੋਂ ਜਿੱਤ ਲਈ ਮਿੱਥੇ 128 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਮੈਚ 15.5 ਓਵਰਾਂ ਵਿੱਚ ਹੀ 3 ਵਿਕਟਾਂ ‘ਤੇ 131 ਦੌੜਾਂ ਬਣਾ ਕੇ ਜਿੱਤ ਲਿਆ। ਗਿੱਲ 10 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਅਭਿਸ਼ੇਕ ਸ਼ਰਮਾ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 13 ਗੇਂਦਾਂ ‘ਤੇ 31 ਦੌੜਾਂ ਬਣਾਈਆਂ ਅਤੇ 42 ਦੇ ਸਕੋਰ ਤੇ ਆਊਟ ਹੋ ਗਏ। ਉਸ ਤੋਂ ਬਾਅਦ ਕਪਤਾਨ ਸੁਰਿਆ ਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਟੀਮ ਦੀ ਜਿੰਮੇਵਾਰੀ ਸੰਭਾਲਦਿਆਂ ਅਰਧ ਸੈਂਕੜੇ ਦਾ ਸਾਂਝੇਦਾਰੀ ਨਿਭਾਈ ਅਤੇ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ। ਤਿਲਕ ਵਰਮਾ ਨੇ ਵੀ 31 ਗੇਂਦਾਂ ਵਿੱਚ 31 ਦੌੜਾਂ ਬਣਾਈਆਂ ਜਦਕਿ ਨੇ 37 ਗੇਂਦਾਂ ਵਿੱਚ ਅਜੇਤੂ 47 ਦੌੜਾਂ ਬਣਾ ਕੇ ਟੀਮ ਇੰਡੀਆ ਲਈ ਵੱਡੀ ਜਿੱਤ ਦਰਜ ਕੀਤੀ। ਪਾਕਿਸਤਾਨ ਗੇਂਦ ਸੈਮ ਅਯੂਬ ਨੇ 3 ਵਿਕਟਾਂ ਹਾਸਲ ਕੀਤੀਆਂ। ਬਾਕੀ ਪਾਕਿ ਗੇਂਦਬਾਜਾਂ ਦਾ ਪ੍ਰਦਰਸ਼ਨ ਸਾਧਾਰਨ ਰਿਹਾ।

ਇਸ ਤੋਂ ਪਹਿਲਾਂ, ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ‘ਤੇ 127 ਦੌੜਾਂ ਬਣਾਈਆਂ। ਜਿਸ ਵਿੱਚ ਸਾਹਿਬਜ਼ਾਦਾ ਫਰਹਾਨ ਦੀਆਂ 40 ਦੌੜਾਂ ਅਤੇ ਅਖੀਰ ਵਿੱਚ ਸ਼ਹਿਨ ਅਫਰੀਦੀ ਵੱਲੋਂ ਤੇਜ਼ਤਰਾਰ 16 ਗੇਂਦਾਂ ਵਿੱਚ 33 ਦੌੜਾਂ ਸ਼ਾਮਲ ਹਨ।

ਇਸ ਦੌਰਾਨ ਭਾਰਤੀ ਗੇਦਬਾਜ਼ ਕੁਲਦੀਪ ਯਾਦਵ ਨੇ ਪਾਕਿਸਤਾਨ ਖਿਡਾਰੀਆਂ ਉਤੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ ਤੇ ਖੁੱਲ੍ਹ ਕੇ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਪਾਕਿਸਤਾਨ ਨੂੰ 127/9 ਤੱਕ ਸਮੇਟਣ ਵਿੱਚ ਅਹਿਮ ਭੂਮਿਕਾ ਨਿਭਾਈ। ਕੁਲਦੀਪ ਨੇ ਕੁੱਲ ਤਿੰਨ ਵਿਕਟਾਂ ਲਈਆਂ, ਜਦਕਿ ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ, ਹਾਰਦਿਕ ਪੰਡਯਾ ਅਤੇ ਵਰੁਣ ਚੱਕਰਵਰਤੀ ਨੇ ਇੱਕ-ਇੱਕ ਵਿਕਟ ਦਾ ਹਾਸਲ ਕੀਤੀ।

ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਪਹਿਲਗਾਮ ਅੱਤਵਾਦੀ ਹਮਲਿਆਂ ‘ਤੇ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਇਸ ਜਿੱਤ ਨੂੰ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤਾ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਇਕਜੁੱਟਤਾ ਦਿਖਾਈ।

Leave a Reply

Your email address will not be published. Required fields are marked *