Breaking News
Smart Media Dashmesh Mohali Walk Smart Media Insurance Point Hardev Singh Ubha

ਬ੍ਰੇਕ ਫੇਲ੍ਹ ਹੋਣ ਕਾਰਨ ਸਰਕਾਰੀ ਬੱਸ ਨੇ ਇਕ ਵਿਅਕਤੀ ਨੂੰ ਕੁਚਲਿਆ

ਲੁਧਿਆਣਾ, 17 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਦੇਰ ਰਾਤ ਹੰਗਾਮਾ ਹੋਇਆ।ਲੁਧਿਆਣਾ ਵਿਖੇ ਬੱਸ ਸਟੈਂਡ ਪੁਲ ਤੋਂ ਉਤਰਦੇ ਸਮੇਂ ਸਰਕਾਰੀਪਨਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ, ਜਿਸ ਨੇ ਬੱਸ ਸਟੈਂਡ ਚੌਕ ‘ਚ ਖੜ੍ਹੇ ਇਕ ਵਿਅਕਤੀ ਨੂੰ ਕੁਚਲ ਦਿੱਤਾ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਸ ਦੌਰਾਨ ਲੋਕਾਂ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਜਦਕਿ ਕੰਡਕਟਰ ਫਰਾਰ ਹੋ ਗਿਆ। ਬੱਸ ਚਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਗਰਾਉਂ ਰੂਟ ’ਤੇ ਬੱਸ ਚਲਾਉਂਦਾ ਹੈ ਅਤੇ ਜਗਰਾਉਂ ਡਿਪੂ ਦਾ ਡਰਾਈਵਰ ਹੈ। ਅੱਜ ਅਚਾਨਕ ਜਦੋਂ ਬੱਸ ਪੁਲ ‘ਤੋਂ ਉਤਰੀ ਤਾਂ ਪ੍ਰੈਸ਼ਰ ਲੀਕ ਹੋਣ ਕਾਰਨ ਬ੍ਰੇਕ ਨਹੀਂ ਲੱਗੇ। ਜਿਸ ਕਾਰਨ ਬੱਸ ਨੂੰ ਰੋਕਣਾ ਅਸੰਭਵ ਹੋ ਗਿਆ। ਜਸਬੀਰ ਨੇ ਕਿਹਾ ਕਿ ਉਸ ਨੇ ਵੀ ਰੌਲਾ ਪਾਇਆ। ਬੱਸ ਦੀ ਸਪੀਡ ਘੱਟ ਕਰਨ ਲਈ ਉਸਨੇ ਇੱਕ ਆਟੋ ਨੂੰ ਵੀ ਟੱਕਰ ਮਾਰੀ ਪਰ ਸਪੀਡ ਘੱਟ ਨਹੀਂ ਹੋਈ। ਬੱਸ ਸਟੈਂਡ ਚੌਕ ਦੇ ਵਿਚਕਾਰ ਅਚਾਨਕ ਇੱਕ ਵਿਅਕਤੀ ਖੜ੍ਹਾ ਸੀ ਜਿਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਸਬੀਰ ਨੇ ਦੱਸਿਆ ਕਿ ਭੀੜ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ।ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲੀਸ ਚੌਕੀ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ।

Leave a Reply

Your email address will not be published. Required fields are marked *