Breaking News
Smart Media Dashmesh Mohali Walk Smart Media Insurance Point Hardev Singh Ubha

ਵੱਖਰਾ ਸ਼ੌਕ: ਪੰਜਾਬੀ ਪਰਿਵਾਰ ਨੇ Bullet 350 ਨੂੰ ਇੰਗਲੈਂਡ ਭੇਜਣ ਲਈ 4.5 ਲੱਖ ਰੁਪਏ ਖਰਚੇ

ਚੰਡੀਗੜ੍ਹ, 12 ਜੂਨ, ਪੰਜਾਬੀ ਦੁਨੀਆ ਬਿਊਰੋ:

ਇਹ ਆਮ ਸੁਣਿਆ ਤੇ ਦੇਖਿਆ ਜਾਂਦਾ ਹੈ ਕਿ ਪੰਜਾਬੀਆਂ ਦੇ ਸ਼ੌਕ ਅਤੇ ਸਵਾਦ ਵੱਖਰੇ ਹੀ ਹੁੰਦੇ ਹਨ। ਇਸ ਗੱਲ ਨੂੰ ਸੱਚ ਕਰਦਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪੰਜਾਬੀ ਪਰਿਵਾਰ ਨੇ ਇਕ ਬੁਲੇਟ ਮੋਟਰਸਾਈਕਲ ਅਤੇ ਫਰਨੀਚਰ, ਭਾਰਤ ਤੋਂ ਇੰਗਲੈਂਡ ਆਪਣੇ ਘਰ ਭੇਜਣ ਲਈ ₹4.5 ਲੱਖ ਤੋਂ ਵੱਧ ਰੁਪਏ ਖਰਚ ਕਰ ਦਿੱਤੇ। TikTok ‘ਤੇ ਵਾਇਰਲ ਹੋਈ ਫੁਟੇਜ ਵਿੱਚ ਵੁਲਵਰਹੈਂਪਟਨ ਸ਼ਹਿਰ ਵਿੱਚ ਮੋਟਰਸਾਈਕਲ ਅਤੇ ਫਰਨੀਚਰ ਲੈ ਕੇ ਜਾਣ ਵਾਲੇ ਇੱਕ ਕੰਟੇਨਰ ਟਰੱਕ ਨੂੰ ਉਤਾਰਨ ਦਾ ਪਲ ਦਿਖਾਇਆ ਗਿਆ ਹੈ।

ਪੰਜਾਬ ਦੀ ਰਜਿਸਟ੍ਰੇਸ਼ਨ ਪਲੇਟ ਵਾਲਾ ਕਾਲੇ ਰੰਗ ਦਾ ਰਾਇਲ ਐਨਫੀਲਡ ਬੁਲੇਟ, ਕੰਟੇਨਰ ਟਰੱਕ ਵਿਚੋਂ ਉਤਾਰਿਆ ਗਿਆ ਅਤੇ ਬਾਅਦ ਵਿਚ ਮੋਟਰਸਾਈਕਲ ‘ਤੇ ਪੱਗ ਬੰਨ੍ਹੇ ਇੱਕ ਸਿੱਖ ਵਿਅਕਤੀ ਨੂੰ ਦੇਖਿਆ ਗਿਆ।

ਵੀਡੀਓ ਵਿੱਚ ਘਰ ਦਾ ਉਹ ਫਰਨੀਚਰ ਵੀ ਦਿਖਾਇਆ ਗਿਆ ਸੀ ਜੋ ਭਾਰਤ ਤੋਂ ਇੰਗਲੈਂਡ 4,000 ਪੌਂਡ (ਲਗਭਗ 4.6 ਲੱਖ ਰੁਪਏ) ਦੀ ਲਾਗਤ ਨਾਲ 40 ਦਿਨਾਂ ਦੀ ਯਾਤਰਾ ਵਿੱਚ ਭੇਜਿਆ ਗਿਆ ਸੀ।

Leave a Reply

Your email address will not be published. Required fields are marked *