Breaking News
Smart Media Dashmesh Insurance Point

ਜ਼ਿਲ੍ਹੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਖਾਸ ਖ਼ਬਰ: ਡਿੱਪੂ ਹੋਲਡਰਾਂ ਨੂੰ ਜਾਰੀ ਹੋਏ ਵਿਸ਼ੇਸ਼ ਹੁਕਮ

ਲੁਧਿਆਣਾ, 24 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਲਗਭਗ 1850 ਰਾਸ਼ਨ ਡਿਪੂਆਂ ’ਤੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ 4,66,162 ਰਾਸ਼ਨ ਕਾਰਡ ਧਾਰਕਾਂ ਨਾਲ ਸਬੰਧਤ 17 ਲੱਖ ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ ਦੇ 3 ਮਹੀਨਿਆਂ ਦਾ ਅਨਾਜ ਦਿੱਤਾ ਜਾਵੇਗਾ। ਵਿਭਾਗੀ ਅੰਕੜਿਆਂ ਮੁਤਾਬਕ ਰਾਸ਼ਨ ਕਾਰਡ ’ਚ ਦਰਜ ਹਰ ਮੈਂਬਰ ਨੂੰ 5 ਕਿਲੋਗ੍ਰਾਮ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿਲੋ ਕਣਕ ਦਿੱਤੀ ਜਾਵੇਗੀ।

ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਫ੍ਰੀ ਕਣਕ ਦਾ ਫਾਇਦਾ ਪ੍ਰਾਪਤ ਕਰਨ ’ਚ ਉਹ ਰਾਸ਼ਨ ਕਾਰਡ ਵੀ ਸ਼ਾਮਲ ਹੋਣਗੇ, ਜਿਨ੍ਹਾਂ ਦੀ ਫਿਲਹਾਲ ਕਿਸੇ ਕਾਰਨਾਂ ਕਰਕੇ ਅਜੇ ਤੱਕ ਦੇ ਈ-ਕੇ.ਵਾਈ.ਸੀ. ਨਹੀਂ ਹੋ ਸਕੀ। ਇਸ ਸਬੰਧੀ ਡਿਪੂ ਹੋਲਡਰਾਂ ਨੂੰ ਵੀ ਵਿਸ਼ੇਸ਼ ਹੁਕਮ ਜਾਰੀ ਹੋਏ ਹਨ।

ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਥਿਤ ਤੌਰ ’ਤੇ ਕੀਤੀ ਵਿਭਾਗ ਵੱਲੋਂ ਈ-ਕੇ. ਵਾਈ. ਸੀ. ਦੀ ਸਮਾਂ ਸੀਮਾ 31 ਦਸੰਬਰ ਤੱਕ ਵਧਾਏ ਜਾਣ ਕਾਰਨ ਮੌਜੂਦਾ ਸਮੇਂ ਦੌਰਾਨ ਉਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਕਥਿਤ ਤੌਰ ’ਤੇ ਫ੍ਰੀ ਕਣਕ ਦਾ ਫਾਇਦਾ ਮਿਲੇਗਾ, ਜਿਨ੍ਹਾਂ ਦਾ ਨਾਂ ਰਾਸ਼ਨ ਕਾਰਡ ਤੋਂ ਕੱਟ ਗਿਆ ਹੈ ਜਾਂ ਫਿਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਾ ਇੰਤਕਾਲ ਹੋ ਚੁੱਕਾ ਹੈ। ਇਸ ਸਬੰਧੀ ਜ਼ਿਆਦਾਤਰ ਡਿਪੂ ਹੋਲਡਰਾਂ ਅਤੇ ਵਿਭਾਗੀ ਮੁਲਾਜ਼ਮਾਂ ਵੱਲੋਂ ਰਾਸ਼ਨ ਕਾਰਡਧਾਰਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਿੱਸੇ ਦੀ ਕਣਕ ਹੜੱਪਣ ਲਈ ਕਈ ਤਰ੍ਹਾਂ ਦੇ ਝੂਠੇ ਲਾਰੇ ਲਾਏ ਜਾ ਸਕਦੇ ਹਨ, ਜਿਨ੍ਹਾਂ ਤੋਂ ਖਪਤਕਾਰਾਂ ਨੂੰ ਸਤਰਕ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *