Breaking News
Smart Media Dashmesh Mohali Walk Smart Media Insurance Point Hardev Singh Ubha

ਸੀਟੂ ਵੱਲੋਂ ਫਲਸਤੀਨੀ ਲੋਕਾਂ ਦੇ ਕਤਲੇਆਮ ਵਿਰੁੱਧ 1 ਸਤੰਬਰ ਨੂੰ ਅਮਨ ਸ਼ਾਂਤੀ ਦਿਵਸ ਮਨਾਇਆ ਜਾਵੇਗਾ

ਸੀਟੂ ਵੱਲੋਂ ਕੰਗਨਾ ਦੀ ਭੱਦੀ ਬਿਆਨਬਾਜ਼ੀ ਵਿਰੁੱਧ ਭਾਜਪਾ ਨੂੰ ਸਬਕ ਸਿਖਾਉਣ ਲਈ ਸੰਯੁਕਤ ਕਿਸਾਨ ਮੋਰਚੇ ਡੱਟਵਾਂ ਸਮਰਥਨ ਕਰਨ ਦਾ ਐਲਾਨ

ਸੰਗਰੂਰ, 30 ਅਗਸਤ, ਪੰਜਾਬੀ ਦੁਨੀਆ ਬਿਊਰੋ :

ਵਰਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ (ਵਫਟੂ) ਦੇ ਸੱਦੇ ‘ਤੇ ਸੀਟੂ ਵੱਲੋਂ ਲਏ ਫੈਸਲੇ ਅਨੁਸਾਰ 1 ਸਤੰਬਰ 2024 ਨੂੰ ਟਰੇਡ ਯੂਨੀਅਨਾਂ ਵੱਲੋਂ ਹਰ ਸਾਲ ਮਨਾਏ ਜਾਂਦੇ ਕੌਮਾਂਤਰੀ ਜੰਗ ਵਿਰੋਧੀ ਅਮਨ ਦਿਵਸ ਨੂੰ ਇਸ ਸਾਲ ਫਲਸਤੀਨੀ ਲੋਕਾਂ ਦੀ ਸੁਰੱਖਿਆ ਅਤੇ ਅਮਨ ਬਹਾਲੀ ਦੇ ਦਿਨ ਦੇ ਤੌਰ ਤੇ ਮਨਾਇਆ ਜਾਵੇਗਾ।

ਆਲ ਇੰਡੀਆ ਸੀਟੂ ਦੇ ਸਕੱਤਰ ਭੈਣ ਊਸ਼ਾ ਰਾਣੀ, ਪੰਜਾਬ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਅਤੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਪੰਜਾਬ ਭਰ ਦੀਆਂ ਅਪਣੀਆਂ ਇਕਾਈਆਂ ਨੂੰ ਸੱਦਾ ਦਿੱਤਾ ਹੈ, ਕਿ ਉਹ ਇਸ ਦਿਨ ਨੂੰ ਆਪਣੇ ਵਰਕਰਾਂ ਨੂੰ ਸੁਚੇਤ ਕਰਨ ਲਈ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ, ਗੇਟ ਮੀਟਿੰਗਾਂ, ਕਨਵੈਨਸ਼ਨਾਂ ਆਦਿ ਰਾਹੀਂ ਇਸ ਦਿਨ ਨੂੰ ਜ਼ੋਰਦਾਰ ਢੰਗ ਨਾਲ ਮਨਾਉਣ।

ਸੰਸਾਰ ਭਰ ਵਿੱਚ ਲੋਕਾਂ ਨੂੰ ਇਸ ਤੱਥ ਦੀ ਪੂਰਨ ਜਾਣਕਾਰੀ ਹੈ ਕਿ ਜੰਗਬਾਜ਼ ਅਮਰੀਕਾ ਦੀ ਮੱਦਦ ਨਾਲ ਹੀ ਯੂ.ਐਨ.ਓ. ਦੇ ਫੈਸਲਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਅਕਤੂਬਰ 2023 ਤੋਂ ਚੱਲਦੀ ਆ ਰਹੀ ਟੱਕਰ ਵਿੱਚ ਗਾਜ਼ਾ ਪੱਟੀ ਦੇ ਇਲਾਕੇ, ਦੇ 45000 ਲੋਕਾਂ ਨੂੰ ਇਜਰਾਇਲੀਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਸੀਟੂ ਆਗੂਆਂ, ਸਰਵ ਸਾਥੀ ਊਸ਼ਾ ਰਾਣੀ, ਮਹਾਂ ਸਿੰਘ ਰੌੜੀ, ਅਤੇ ਚੰਦਰ ਸ਼ੇਖਰ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਇਤਿਹਾਸਕ ਕਿਸਾਨੀ ਘੋਲ ਵਿੱਚ ਸ਼ਾਮਲ ਕਿਸਾਨ ਵੀਰਾਂ ਅਤੇ ਭੈਣਾਂ ਵਿਰੁੱਧ ਕੀਤੀ ਜਾ ਰਹੀ ਹੋਛੀ ਅਤੇ ਭੱਦੀ ਬਿਆਨਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ, ਅਤੇ ਕਿਹਾ ਹੈ ਕਿ ਭਾਜਪਾ ਨੂੰ ਸਬਕ ਸਿਖਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਵੀ ਕਾਰਵਾਈ ਕੀਤੀ ਜਾਵੇਗੀ ਸੀਟੂ ਵੱਲੋਂ ਉਸਦਾ ਡੱਟਵਾਂ ਸਮਰਥਨ ਕੀਤਾ ਜਾਵੇਗਾ।

Leave a Reply

Your email address will not be published. Required fields are marked *