Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬ ਡਿਸਟਿਕ ਤਾਜਪੋਸ਼ੀ ਸਮਾਗਮ ‘ਅਰਜੁਨ-2024’ ਜਗਰਾਉਂ ਵਿਚ 25 ਨੂੰ

ਜਗਰਾਉਂ, 21 ਅਗਸਤ :

ਲਾਇਨਜ਼ ਇੰਟਰਨੈਸ਼ਨਲ ਦੇ ਡਿਸਟਿਕ 321-F ਦੇ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਰਵਿੰਦਰ ਗਵਰਨਰ ਸੱਗੜ ਅਤੇ ਉਨ੍ਹਾਂ ਦੀ ਕੈਬਨਿਟ ਦਾ ਡਿਸਟਿਕ ਤਾਜਪੋਸ਼ੀ ਸਮਾਗਮ ‘ਅਰਜੁਨ-2024’ ਦਾ ਮੈਗਾ ਈਵੈਂਟ 25 ਅਗਸਤ 2024 ਦਿਨ ਐਤਵਾਰ ਨੂੱ ਹੋਟਲ ਸਨੇਹ ਮੋਹਨ, ਜਗਰਾਉਂ ਵਿਖੇ ਹੋਵੇਗਾ।

ਇਸ ਸਬੰਧੀ ਡਿਸਟਿਕ ਪੀਆਰਓ ਲਾਇਨ ਪਵਨ ਗੋਇਲ ਅਤੇ ਡਿਸਟਿਕ ਆਡੀਸ਼ਨ ਪੀਆਰਓ ਐੱਮਜੇਐੱਫ ਲਾਇਨ ਸੁਖਦੇਵ ਗਰਗ ਨੇ ਦੱਸਿਆ ਕਿ ਇਸ ਡਿਸਟਿਕ ਤਾਜਪੋਸ਼ੀ ਸਮਾਗਮ ‘ਅਰਜੁਨ-2024’ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜਤਿੰਦਰ ਚੌਹਾਨ ਅਤੇ ਲਾਇਨ ਅਰੁਣਾ ਓਸਵਾਲ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਰਵਿੰਦਰ ਗਵਰਨਰ ਸੱਗੜ, ਫ਼ਸਟ ਵਾਈਸ ਡਿਸਟਿਕ ਗਵਰਨਰ ਪੀਐੱਮਜੇਐੱਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ, ਸੈਕਿੰਡ ਵਾਈਸ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਅਜੇ ਗੋਇਲ ਸਮੇਤ ਪੂਰੀ ਡਿਸਟਿਕ ਕੈਬਨਿਟ ਦੀ ਤਾਜਪੋਸ਼ੀ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਵਿਚ ਡਿਸਟਿਕ ਦੀਆਂ 165 ਕਰੀਬ ਦੇ ਕਲੱਬਾਂ ਅਹੁਦੇਦਾਰਾਂ ਸਮੇਤ ਪਾਸਟ ਡਿਸਟਿਕ ਗਵਰਨਰ, ਮਲਟੀਪਲ ਲੀਡਰ ਅਤੇ ਲਾਇਨ ਮੈਂਬਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਮੇਂ ਮੈਗਾ ਸਮਾਜਸੇਵੀ ਪ੍ਰੋਜੈਕਟ ਤਹਿਤ ਲਾਇਨ ਕਲੱਬਾਂ ਨੂੰ ਇੱਕ ਸੋ ਗਲੂਕੋਮੀਟਰ ਅਤੇ 51 ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਅੱਗੇ ਜ਼ਰੂਰਤਮੰਦਾਂ ਨੂੰ ਦੇ ਸਕਣ।

Leave a Reply

Your email address will not be published. Required fields are marked *