Breaking News
Smart Media Dashmesh Mohali Walk Smart Media Insurance Point Hardev Singh Ubha

ਰੂਪਨਗਰ: ਨਿੱਜੀ ਹੋਟਲ ‘ਚ ਰੁਕੇ ਇੱਕ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ, ਦੂਜੇ ਦੀ ਹਾਲਤ ਗੰਭੀਰ

ਰੂਪਨਗਰ, 12 ਜੂਨ, ਜਗਮੋਹਨ ਸਿੰਘ:

ਇੱਥੇ ਰੂਪਨਗਰ-ਨੰਗਲ ਮਾਰਗ ‘ਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਠਹਿਰੇ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਸਮੇਂ ਖੰਨਾ ਇਲਾਕੇ ਨਾਲ ਸਬੰਧਤ ਦੋ ਨੌਜਵਾਨਾਂ ਨੇ ਹੋਟਲ ਵਿੱਚ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ ਤੇ ਹੋਟਲ ਸੰਚਾਲਕਾਂ ਦੇ ਦੱਸਣ ਅਨੁਸਾਰ ਨੌਜਵਾਨਾਂ ਨੇ ਅੱਜ ਸਵੇਰੇ ਰਿਸ਼ੈਪਸ਼ਨ ਤੇ ਫੋਨ ਕਰਕੇ ਕੋਲਡ ਡਰਿੰਕ ਅਤੇ ਪਾਣੀ ਦੀ ਮੰਗ ਕੀਤੀ। ਵੇਟਰ ਵੱਲੋਂ ਉਕਤ ਸਾਮਾਨ ਕਮਰੇ ਵਿੱਚ ਪਹੁੰਚਾਉਣ ਉਪਰੰਤ ਥੋੜ੍ਹੀ ਦੇਰ ਬਾਅਦ ਇੱਕ ਨੌਜਵਾਨ ਨੇ ਗਲਾ ਸੁੱਕਣ ਦੀ ਗੱਲ ਕਹਿੰਦਿਆਂ ਹੋਇਆਂ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਕਿਹਾ। ਹੋਟਲ ਪ੍ਰਬੰਧਕਾਂ ਵੱਲੋਂ ਉਕਤ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਜਦੋਂ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਦੂਜਾ ਨੌਜਵਾਨ ‌ਮ੍ਰਿਤਕ ਹਾਲਤ ਵਿੱਚ ਪਿਆ ਸੀ, ਜਿਸ ਸਬੰਧੀ ਹੋਟਲ ਪ੍ਰਬੰਧਕਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਨਰੇਸ਼ ਨਰੂਲਾ ਪੁੱਤਰ ਮੇਲਾ ਰਾਮ ਵਾਸੀ ਗੁਰੂ ਹਰਕ੍ਰਿਸ਼ਨ ਕਾਲੋਨੀ ਖੰਨਾ ਅਤੇ ਦੂਜੇ ਦੀ ਪਛਾਣ ਰਿਸ਼ੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸੋਹਣਪੁਰ ਜ਼ਿਲ੍ਹਾ ਖੰਨਾ ਵੱਜੋਂ ਹੋਈ ਹੈ।

ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਐਸ.ਐਚ.ਓ. ਸਿਟੀ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *