Breaking News
Smart Media Dashmesh Mohali Walk Smart Media Insurance Point Hardev Singh Ubha

ਬਹੁ-ਗਿਣਤੀ ਦੀਆਂ ਵੋਟਾਂ ਹਥਿਆਉਣ ਲਈ ਅਮਿਤ ਸ਼ਾਹ ਨੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦਾ ਕੀਤਾ ਐਲਾਨ : ਜਥੇਦਾਰ ਹਵਾਰਾ ਕਮੇਟੀ

ਪੰਜਾਬੀਆਂ ਨੂੰ ਭਾਜਪਾ ਨੂੰ ਵੋਟਾਂ ਨਾ ਪਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ, 29 ਮਈ, ਪੰਜਾਬੀ ਦੁਨੀਆ ਬਿਊਰੋ :

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਚੋਣ ਰੈਲੀ ਦੌਰਾਨ ਬਿੱਟੂ ਨਾਲ ਆਪਣੀ ਪੰਜ ਸਾਲ ਦੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਉਸਦੇ ਦਾਦੇ ਬੇਅੰਤ ਸਿੰਘ ਦੇ ਕਾਤਲਾਂ (ਬੰਦੀ ਸਿੰਘਾਂ) ਨੂੰ ਰਿਹਾਅ ਨਾ ਕਰਨ ਦੇ ਐਲਾਨ ਨੂੰ ਬਹੁਗਿਣਤੀ ਦੀਆਂ ਵੋਟਾਂ ਹਥਿਆਉਣ ਦੀ ਰਾਜਨੀਤੀ ਦੱਸਿਆ ਹੈ। ਇਹੋ ਜਿਹਾ ਬਿਆਨ ਪੰਜਾਬ ਦੇ ਸ਼ਾਂਤਮਈ ਤੇ ਸੁਰੱਖਿਅਤ ਭਵਿੱਖ ਲਈ ਖ਼ਤਰਾ ਬਣ ਸਕਦੀ ਹੈ।

ਹਵਾਰਾ ਕਮੇਟੀ ਦੇ ਆਗੂ ਪ੍ਰੋ: ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਇਸ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਿਤ ਸ਼ਾਹ ਨੇ ਇੱਕ ਵਿਅਕਤੀ ਨਾਲ ਪੰਜ ਸਾਲ ਦੀ ਦੋਸਤੀ ਤੋਂ ਸੰਵਿਧਾਨ, ਕਾਨੂੰਨ, ਨਿਆਂ ਪਾਲਿਕਾ, ਸਿੱਖਾਂ ਦੇ ਜਜ਼ਬਾਤਾਂ ਅਤੇ ਇਨਸਾਫ਼ ਨੂੰ ਕੁਰਬਾਨ ਕਰ ਦਿੱਤਾ ਹੈ। ਇਹ ਬਿਆਨ ਮਨੁੱਖੀ ਅਧਿਕਾਰਾਂ ਦੀ ਬਹਾਲੀ ਦੇ ਨਜ਼ਰੀਏ ਤੋਂ ਅੱਲ੍ਹੜ ਲੱਗਦਾ ਹੈ ਜਿਸਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਇਸ ਬਿਆਨ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਸਰਕਾਰ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੋਟ ਰਾਜਨੀਤੀ ਕਾਰਨ ਰਿਹਾਈਆਂ ਨਹੀਂ ਕਰ ਰਹੀ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਬੇਤੁਕਾ ਬਿਆਨ ਦੇ ਕੇ ਉਹ ਪੰਜਾਬੀਆਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ। ਜਦਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ ਹੈ। ਹਵਾਰਾ ਕਮੇਟੀ ਨੇ ਦਾਅਵਾ ਕੀਤਾ ਕਿ ਤਾਮਿਲਨਾਡੂ ਜਾ ਕੇ ਭਾਜਪਾ ਦੇ ਆਗੂ ਇਹੋ ਜਿਹੀ ਬੋਲੀ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ । ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਤਲ ਕੇਸ ਵਿੱਚ ਉਮਰ ਕੈਦ ਤੋਂ ਬਰੀ ਕੀਤੇ ਜਾਣ ਨੂੰ ਭਾਜਪਾ ਵੱਲੋਂ ਡੇਰਾ ਸਿਰਸਾ ਦੀ ਵੋਟਾਂ ਹਥਿਆਉਣ ਦੀ ਰਾਜਨੀਤੀ ਦਾ ਹਿੱਸਾ ਦੱਸਿਆ।

ਪੰਜਾਬ ਵਾਸੀਆਂ ਨੂੰ ਆਗਾਹ ਕਰਦੇ ਹੋਏ ਹਵਾਰਾ ਕਮੇਟੀ ਨੇ ਕਿਹਾ ਕਿ ਭਾਜਪਾ ਦਾ ਕਿਸਾਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਿਰੋਧੀ ਚੇਹਰਾ ਨੰਗਾ ਹੋ ਗਿਆ ਹੈ। ਭਾਜਪਾ ਪੰਜਾਬ ਭਾਖੜਾ ਪ੍ਰਬੰਧ ਨੂੰ ਕੇਂਦਰ ਦੇ ਹੱਥ ਵਿੱਚ ਦੇਣ ‘ਚ ਵੀ ਦੋਸ਼ੀ ਹੈ। ਇਸ ਲਈ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਜਪਾ ਦੇ ਸਿਆਸੀ ਛਲਾਵਿਆਂ ਤੋਂ ਸਾਵਧਾਨ ਰਹਿਣ ਅਤੇ ਇਸਦੇ ਪੈਰ ਪੰਜਾਬ ਵਿੱਚ ਨਾ ਲੱਗਣ ਦੇਣ ।

Leave a Reply

Your email address will not be published. Required fields are marked *