Breaking News
Smart Media Dashmesh Mohali Walk Smart Media Insurance Point Hardev Singh Ubha

ਖੇਤਾਂ ‘ਚ ਲਾਈ ਅੱਗ ਨੇ ਥਾਣੇ ਨੂੰ ਲਿਆ ਲਪੇਟ ‘ਚ, ਕਈ ਗੱਡੀਆਂ ਸੜੀਆਂ

ਸ੍ਰੀ ਫਤਹਿਗੜ੍ਹ ਸਾਹਿਬ, 6 ਮਈ, ਪੰਜਾਬੀ ਦੁਨੀਆ ਬਿਊਰੋ :

ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਪੈਂਦੇ ਥਾਣਾ ਖੇੜੀ ਨੌਧ ਸਿੰਘ ‘ਚ ਐਤਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨਾਲ ਥਾਣੇ ਵਿੱਚ ਖੜ੍ਹੀਆਂ ਕੇਸ ਪ੍ਰਾਪਰਟੀ ਦੀਆਂ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਥਾਣੇ ਦੇ ਅੰਦਰ ਅਤੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਵੱਲ ਵਧਦੀ ਦੇਖ, ਆਸ-ਪਾਸ ਦੇ ਲੋਕਾਂ ਨੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਬਾਲਟੀਆਂ ‘ਚ ਪਾਣੀ ਭਰ ਕੇ ਅੱਗ ਬੁਝਾਈ।

ਖਬਰ ਹੈ ਕਿ ਥਾਣੇ ਦੇ ਪਿੱਛੇ ਖੇਤਾਂ ਵਿੱਚ ਨੂੰ ਅੱਗ ਲਗਾਈ ਗਈ ਸੀ ਪਰ ਤੇਜ਼ ਹਵਾਵਾਂ ਕਾਰਨ ਅੱਗ ਥਾਣੇ ਦੇ ਅੰਦਰ ਪੁੱਜ ਗਈ। ਪੁਲਸ ਸਟੇਸ਼ਨ ‘ਚ ਅੱਗ ਦੀਆਂ ਲਪਟਾਂ ਦੇਖ ਕੇ ਹੰਗਾਮਾ ਮੱਚ ਗਿਆ। ਕੁਝ ਹੀ ਸਮੇਂ ਵਿੱਚ ਇਕੱਠੇ ਖੜ੍ਹੇ ਚਾਰ ਵਾਹਨ ਸੜ ਕੇ ਸੁਆਹ ਹੋ ਗਏ ਪਰ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਥਾਣਾ ਮੁੱਖ ਬਾਜ਼ਾਰ ਅਤੇ ਰਿਹਾਇਸ਼ੀ ਖੇਤਰ ਦੇ ਬਿਲਕੁਲ ਵਿਚਕਾਰ ਸਥਿਤ ਹੈ। ਇਸ ਅੱਗ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ।

Leave a Reply

Your email address will not be published. Required fields are marked *