Breaking News
Dashmesh GS Electricals Verka Smart Media Insurance Point Tav Prasad

Detail News

ਸਕੂਲ ਆਫ ਐਮੀਨੈਂਸ ਬਾਕਰਪੁਰ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰੀ ਮੱਲਾਂ ਮਾਰੀਆਂ

ਮੋਹਾਲੀ, 10 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਪੰਜਾਬ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੈਰੀਟੋਰੀਅਲ ਸਕੂਲ ਪਟਿਆਲਾ ਵਿਖੇ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਮੋਹਾਲੀ ਜ਼ਿਲੇ ਦੇ ਸਕੂਲ ਆਫ ਐਮੀਨੇਸ ਬਾਕਰਪੁਰ ਦੇ ਪ੍ਰਿੰਸੀਪਲ ਸੁਨੀਤਾ ਗਰਗ ਅਤੇ ਸੀਨੀਅਰ ਲੈਕਚਰਾਰ ਰਸਾਇਣ ਵਿਗਿਆਨ ਅੰਨੂ ਰੌਲੀ ਅਤੇ ਮੈਥ ਲੈਕਚਰਾਰ ਸਤਪਿੰਦਰ ਕੌਰ ਦੀ ਅਗਵਾਈ…

Read more

CGC ਲਾਂਡਰਾਂ ਵਿਖੇ ਆਤਮਨਿਰਭਰ ਭਾਰਤ ਲਈ ‘Ai ਸੰਚਾਲਿਤ ਖੋਜ ਅਤੇ ਨਵੀਨਤਾ’ ਵਿਸ਼ੇ ਸੰਬੰਧੀ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ

ਮੋਹਾਲੀ, 10 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ (ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ), ਨੀਤੀ ਆਯੋਗ ਵੱਲੋਂ ਸਮਰਥਤ), ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ‘ਏਆਈ ਇਮਪੈਕਟ ਸਮਿੱਟ-2026’ ਦੇ ਪ੍ਰੀ ਸਮਿੱਟ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਗਈ। ਇਸ ਦਾ ਮੁੱਖ ਵਿਸ਼ਾ ‘ਏਆਈ ਸੰਚਾਲਿਤ ਖੋਜ ਅਤੇ ਨਵੀਨਤਾ ਦਾ ਕਨਵਰਜੈਂਸ (ਕੰਵਰਜੈਂਸ ਆਫ ਏਆਈ ਅਨੇਬਲਡ ਰਿਸਰਚ ਐ਼ਂਡ ਇਨੋਵੇਸ਼ਨ)’ ਤੇ ਆਧਾਰਿਤ ਰਿਹਾ। ਇਸ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਦੀ ਭੂਮਿਕਾ ਨੂੰ ਏਆਈ ਸਮਰੱਥ ਖੋਜ, ਨਵੀਨਤਾ ਅਤੇ ਨੈਸ਼ਨਲ ਕਪੈਸਿਟੀ ਬਿਲਡਿੰਗ ਲਈ ਇੱਕ ਉਤਪ੍ਰੇਰਕ ਵਜੋਂ ਉਜਾਗਰ ਕੀਤਾ। ਇਸ ਪ੍ਰੀ-ਸਮਿੱਟ ਪਹਿਲਕਦਮੀਂ ਨੇ ਅਕਾਦਮਿਕ ਜਗਤ, ਉਦਯੋਗ, ਸਰਕਾਰ, ਨੀਤੀ ਨਿਰਮਾਤਾਵਾਂ ਅਤੇ ਸਟਾਰਟਅੱਪਸ ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ ਤਾਂ ਜੋ ਸਮਾਜਿਕ ਵਿਕਾਸ ਨੂੰ ਸਮਾਵੇਸ਼ੀ ਬਣਾਉਣ ਲਈ ਏਆਈ ਚਾਲਿਤ ਖੋਜ ਅਤੇ ਨਵੀਨਤਾ ਦੇ ਸੰਮੇਲਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਆਤਮਨਿਰਭਰ ਭਾਰਤ, ਉਦਯੋਗ 5.0 ਅਤੇ ਏਆਈ ਆਧਾਰਿਤ ਟਿਕਾਊ ਵਿਕਾਸ ’ਤੇ ਕੇਂਦ੍ਰਿਤ ਇਸ ਪ੍ਰੋਗਰਾਮ ਨੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕੀਤਾ, ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਢਾਂਚੇ ਦੇ ਤਹਿਤ ਸੰਸਥਾਗਤ ਨਵੀਨਤਾ ਇਕੋਸਿਸਟਮ ਨੂੰ ਮਜ਼ਬੂਤ ਕੀਤਾ ਅਤੇ ਉੱਦਮਤਾ ਅਤੇ ਸਟਾਰਟਅੱਪ ਭਾਗੀਦਾਰੀ ਨੂੰ ਬੜਾਵਾ ਦਿੱਤਾ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੇ ਫੈਕਲਟੀ, ਖੋਜਕਾਰਾਂ ਅਤੇ ਵਿਦਿਆਰਥੀਆਂ ਵਿੱਚ ਜਨਰੇਟਿਵ ਏਆਈ ਅਤੇ ਏਜੰਟਿਕ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਸੰਬੰਧੀ ਜ਼ੋਰ ਦਿੱਤਾ ਅਤੇ ਨਵੀਨਤਾ ਨੀਤੀਆਂ, ਖੋਜ ਅਨੁਵਾਦ ਅਤੇ ਵਪਾਰੀਕਰਨ ਦੇ ਮੌਕਿਆਂਸੰਬੰਧੀ ਜਾਣਕਾਰੀ ਸਾਂਝੀ ਕੀਤੀ।  ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਪ੍ਰੋਫੈਸਰ (ਡਾ.) ਨੇਹਾ ਸ਼ਰਮਾ, ਡੀਨ (ਖੋਜ ਅਤੇ ਵਿਕਾਸ), ਅਤੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਐਚ ਐਸ ਜਟਾਨਾ, ਸਾਬਕਾ ਵਿਗਿਆਨੀ-ਜੀ, ਪੁਲਾੜ ਵਿਭਾਗ,…

Read more