Breaking News
Smart Media Dashmesh Mohali Walk Smart Media Insurance Point Hardev Singh Ubha

ਸਾਬਕਾ ਪਾਕਿ ਗੇਂਦਬਾਜ਼ ਵੱਲੋਂ ਭਾਰਤ ‘ਤੇ ਬਾਲ ਟੈਂਪਰਿੰਗ ਦੇ ਲਾਏ ਦੋਸ਼

ICC ਨੇ ਗੇਂਦ ਨੂੰ ‘ਲੈਬ ਜਾਂਚ’ ਲਈ ਭੇਜਣ ਦੀ ਦਿੱਤੀ ਸਲਾਹ

ਨਵੀਂ ਦਿੱਲੀ, 7 ਅਗਸਤ, ਪੰਜਾਬੀ ਦੁਨੀਆ ਬਿਊਰੋ:

ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦੇ ਆਖ਼ਰੀ ਤੇ ਪੰਜਵੇਂ ਮੈਚ ਵਿਚ ਭਾਰਤ ਦੀ ਇਤਿਹਾਸਕ ਜਿੱਤ, ਪਾਕਿਸਤਾਨ ਦੇ ਕੁਝ ਸਾਬਕਾ ਖਿਡਾਰੀਆਂ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਉਹ ਸੁਰਖੀਆਂ ਬਟੋਰਨ ਖਾਤਰ ਭਾਰਤੀ ਗੇਂਦਬਾਜ਼ਾਂ ਉਤੇ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾ ਰਹੇ ਹਨ।

ਪਾਕਿਸਤਾਨ ਵੱਲੋਂ ਮਹਿਜ਼ 10 ਟੈਸਟ ਅਤੇ 3 ਵਨਡੇ ਮੈਚ ਖੇਡਣ ਵਾਲੇ ਸਾਬਕਾ ਤੇਜ਼ ਗੇਂਦਬਾਜ਼ ਸ਼ਬੀਰ ਅਹਿਮਦ ਨੇ ਓਵਲ ਟੈਸਟ ਦੌਰਾਨ ਭਾਰਤ ‘ਤੇ ਬਾਲ ਟੈਂਪਰਿੰਗ ਦਾ ਦੋਸ਼ ਲਗਾਇਆ ਹੈ। ਦਰਅਸਲ, ਸ਼ਬੀਰ ਨੇ ਆਈਸੀਸੀ ਅੰਪਾਇਰਾਂ ਨੂੰ ਅਪੀਲ ਕੀਤੀ ਕਿ ਉਹ ਸੀਰੀਜ਼ ਦੇ ਫਾਈਨਲ ਦੇ ਚੌਥੇ ਅਤੇ ਪੰਜਵੇਂ ਦਿਨ ਭਾਰਤ ਵੱਲੋਂ ਵਰਤੀ ਗਈ ਗੇਂਦ ਨੂੰ ‘ਲੈਬ ਜਾਂਚ’ ਲਈ ਭੇਜਣ। ਅਹਿਮਦ ਦੀ ਪ੍ਰਤੀਕਿਰਿਆ ਭਾਰਤ ਦੁਆਰਾ ਪੰਜ ਮੈਚਾਂ ਦੀ ਲੜੀ ਨੂੰ 2-2 ਨਾਲ ਬਰਾਬਰ ਕਰਨ ਲਈ ਛੇ ਦੌੜਾਂ ਨਾਲ ਆਪਣੀ ਸਭ ਤੋਂ ਛੋਟੀ ਟੈਸਟ ਜਿੱਤ ਦਰਜ ਕਰਨ ਤੋਂ ਬਾਅਦ ਆਈ ਹੈ।

ਦੱਸਣਯੋਗ ਹੈ ਕਿ ਮੁਹੰਮਦ ਸ਼ਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਵੱਲੋਂ ਓਵਲ ਟੈਸਟ ਦੇ 5ਵੇਂ ਦਿਨ ਲਗਭਗ 80-ਓਵਰ ਪੁਰਾਣੀ ਗੇਂਦ ਦੋਵਾਂ ਪਾਸਿਆਂ ਤੋਂ ਸਵਿੰਗ ਕਰਵਾਈ ਗਈ। ਜਦਕਿ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਦੂਜੀ ਨਵੀਂ ਗੇਂਦ ਲੈਣ ਬਾਰੇ ਸੋਚਿਆ ਵੀ ਨਹੀਂ, ਜਦੋਂ ਭਾਰਤ ਨੂੰ ਇੰਗਲੈਂਡ ਦੀਆਂ ਆਖਰੀ ਤਿੰਨ ਵਿਕਟਾਂ ਦੀ ਲੋੜ ਸੀ ਅਤੇ 30 ਤੋਂ ਘੱਟ ਦੌੜਾਂ ਸਨ ਅਤੇ ਇਸਦਾ ਭਰਪੂਰ ਲਾਭ ਹੋਇਆ। ਸ਼ਬੀਰ ਅਹਿਮਦ ਵੱਲੋਂ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਹੁਨਰ ਦੀ ਸਰਾਹਨਾ ਕਰਨ ਦੀ ਬਜਾਇ, ਕਿਹਾ ਕਿ ਉਨ੍ਹਾਂ ਨੇ ਗੇਂਦ ਦੀ ਚਮਕ ਬਣਾਈ ਰੱਖਣ ਲਈ ‘ਵੈਸਲੀਨ’ ਦੀ ਵਰਤੋਂ ਕੀਤੀ ਹੈ।

Leave a Reply

Your email address will not be published. Required fields are marked *