Breaking News
Smart Media Dashmesh Insurance Point

ਦਿੱਲੀ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ, ਅਨੇਕਾਂ ਮਲਬੇ ‘ਚ ਦਬੇ

ਨਵੀਂ ਦਿੱਲੀ, 12 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਸ਼ਨੀਵਾਰ ਸਵੇਰੇ ਦਿੱਲੀ ਦੇ ਵੈਲਕਮ ਪੁਲਿਸ ਸਟੇਸ਼ਨ ਖੇਤਰ ਵਿਚ ਪੈਂਦੀ ਜਨਤਾ ਮਜ਼ਦੂਰ ਕਲੋਨੀ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਹੈ।

ਫਾਇਰ ਬ੍ਰਿਗੇਡ ਵਿਭਾਗ ਦੇ ਅਨੁਸਾਰ, 3-4 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਅਨੇਕਾਂ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਹੈ।

ਇਸ ਦੌਰਾਨ ਸਥਾਨਕ ਲੋਕ ਵੀ ਸਹਾਇਤਾ ਲਈ ਅੱਗੇ ਆਏ ਹਨ ਅਤੇ ਉਹਨਾਂ ਨੂੰ ਮਲਬਾ ਸਾਫ਼ ਕਰਨ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਕਰਦੇ ਦੇਖਿਆ ਗਿਆ। ਸੱਤ ਫਾਇਰ ਟੈਂਡਰ ਮੌਕੇ ‘ਤੇ ਤਾਇਨਾਤ ਕੀਤੇ ਗਏ ਹਨ ਅਤੇ ਬਚਾਅ ਕਾਰਜ ਜਾਰੀ ਹਨ।

Leave a Reply

Your email address will not be published. Required fields are marked *