Breaking News
Smart Media Dashmesh Mohali Walk Smart Media Insurance Point Hardev Singh Ubha

ਕੈਮੀਕਲ ਫੈਕਟਰੀ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 36 ਹੋਈ

ਤੇਲੰਗਾਨਾ, 1 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਹੈਦਰਾਬਾਦ ਨੇੜੇ ਪਸ਼ਾਮਾਇਲਰਾਮ ਵਿਖੇ ਇੱਕ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਵੱਧ ਕੇ 36 ਹੋ ਗਈ, ਲਗਭਗ 15 ਜ਼ਖਮੀਆਂ ਨੇ ਰਾਤ ਸਮੇਂ ਹਸਪਤਾਲਾਂ ਵਿੱਚ ਦਮ ਤੋੜ ਦਿੱਤਾ। ਸੋਮਵਾਰ ਰਾਤ ਤੱਕ ਮੌਤਾਂ ਦੀ ਗਿਣਤੀ 12 ਦੱਸੀ ਜਾ ਰਹੀ ਸੀ।

ਸੂਤਰਾਂ ਮੁਤਾਬਕ ਤੇਲੰਗਾਨਾ ਵਿੱਚ ਹੋਏ ਇਸ ਜ਼ਬਰਦਸਤ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਚਾਅ ਕਰਮਚਾਰੀ ਧਮਾਕੇ ਕਾਰਨ ਹੇਠਾਂ ਡਿੱਗੀ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚ ਲਾਸ਼ਾਂ ਦੀ ਭਾਲ ਕਰ ਰਹੇ ਹਨ।

ਧਮਾਕੇ ਸਮੇਂ ਫੈਕਟਰੀ ਵਿੱਚ 108 ਕਰਮਚਾਰੀ ਮੌਜੂਦ ਸਨ, ਜਿਸਦੀ ਆਵਾਜ਼ ਲਗਭਗ ਪੰਜ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਬਾਅਦ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਲਈ 15 ਫਾਇਰ ਇੰਜਣਾਂ ਦੀ ਵਰਤੋਂ ਕੀਤੀ ਗਈ।

ਇਹ ਧਮਾਕਾ ਸੰਗਾਰੈਡੀ ਜ਼ਿਲ੍ਹੇ ਦੇ ਪਸ਼ਾਮਾਇਲਰਾਮ ਉਦਯੋਗਿਕ ਖੇਤਰ ਵਿੱਚ ਸਿਗਾਚੀ ਇੰਡਸਟਰੀਜ਼ ਲਿਮਟਿਡ ਦੀ ਫਾਰਮਾਸਿਊਟੀਕਲ ਫੈਕਟਰੀ ਵਿੱਚ ਹੋਇਆ।

ਰਾਜ ਸਰਕਾਰ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਇਕ ਉਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ ਹੈ।

Leave a Reply

Your email address will not be published. Required fields are marked *