Breaking News
Smart Media Dashmesh Mohali Walk Smart Media Insurance Point Hardev Singh Ubha

ਏਅਰ ਇੰਡੀਆ ਦੇ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ

ਥਾਈਲੈਂਡ, 13 ਜੂਨ, ਪੰਜਾਬੀ ਦੁਨੀਆ ਬਿਊਰੋ :

ਥਾਈਲੈਂਡ ਦੇ ਫੁਕੇਟ ਹਵਾਈ ਅੱਡੇ ਤੋਂ ਸ਼ੁੱਕਰਵਾਰ ਨੂੰ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਏਆਈ 379, ਜਿਸ ਵਿਚ ਕੁੱਲ 156 ਯਾਤਰੀ ਸਵਾਰ ਸਨ, ਵਿਚ ਇਕ ਯਾਤਰੀ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਥਾਈਲੈਂਡ ਦੇ ਹਵਾਈ ਅੱਡੇ ਦੇ ਇੱਕ ਅਧਿਕਾਰੀ ਮੁਤਾਬਕ ਐਮਰਜੈਂਸੀ ਹਾਲਾਤਾਂ ਵਿਚ ਯਾਤਰੀਆਂ ਨੂੰ ਫਲਾਈਟ ਏਆਈ 379 ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਜਹਾਜ਼ ਦੇ ਅੰਦਰ ਕੋਈ ਬੰਬ ਨਹੀਂ ਮਿਲਿਆ।

ਇਹ ਘਟਨਾ ਬੀਤੀ ਕੱਲ੍ਹ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਤੋਂ ਬਾਅਦ ਹੋਈ ਹੈ, ਜਿਸ ਵਿਚ ਕੁੱਲ 241 ਯਾਤਰੀ ਮਾਰੇ ਗਏ ਸਨ।

Leave a Reply

Your email address will not be published. Required fields are marked *