Breaking News
Smart Media Dashmesh Insurance Point

ਪਾਕਿਸਤਾਨ ਨੇ ਜੰਗਬੰਦੀ ਦੀ ਕੀਤੀ ਉਲੰਘਣਾ: ਸਮਝੌਤੇ ਤੋਂ ਕੁਝ ਘੰਟਿਆਂ ਬਾਅਦ ਜੰਮੂ-ਕਸ਼ਮੀਰ ‘ਚ ਡਰੋਨ ਦਾਗੇ

ਨਵੀਂ ਦਿੱਲੀ/ਸ਼੍ਰੀਨਗਰ, 10 ਮਈ, ਪੰਜਾਬੀ ਦੁਨੀਆ ਬਿਊਰੋ:

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਸ਼੍ਰੀਨਗਰ ਵਿੱਚ ਕੁਝ “ਧਮਾਕਿਆਂ” ਦੀਆਂ ਆਵਾਜ਼ਾਂ ਸੁਣੀਆਂ ਹਨ। ਇਸ ਨਾਲ ਪਾਕਿਸਤਾਨ ਨੇ ਭਾਰਤ ਨਾਲ ਹੋਈ ਜੰਗਬੰਦੀ ਦੀ ਸ਼ਰੇਆਮ ਲੰਘਣਾ ਕੀਤੀ ਹੈ।

ਸ੍ਰੀ ਅਬਦੁੱਲਾ ਦੀ ਇਹ ਪੋਸਟ ਭਾਰਤ ਅਤੇ ਪਾਕਿਸਤਾਨ ਦੋਵਾਂ ਵੱਲੋਂ ਜੰਗਬੰਦੀ ਲਈ ਸਹਿਮਤੀ ਪ੍ਰਗਟ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦੋਵਾਂ ਗੁਆਂਢੀ ਦੇਸ਼ਾਂ ਬਾਰੇ ਇਹੀ ਐਲਾਨ ਕੀਤਾ ਸੀ।

ਜੰਮੂ ਕਸ਼ਮੀਰ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ X ‘ਤੇ ਪੋਸਟ ਵਿੱਚ ਕਿਹਾ ਹੈ ਕਿ “ਹੁਣੇ ਜੰਗਬੰਦੀ ਦਾ ਕੀ ਹੋਇਆ? ਸ਼੍ਰੀਨਗਰ ਭਰ ਵਿੱਚ ਧਮਾਕੇ ਸੁਣਾਈ ਦਿੱਤੇ।”

Leave a Reply

Your email address will not be published. Required fields are marked *