Breaking News
Smart Media Dashmesh Mohali Walk Smart Media Insurance Point Hardev Singh Ubha

ਕੇਰਲ ‘ਚ ਫੁੱਟਬਾਲ ਮੈਚ ਦੌਰਾਨ ਪਟਾਕੇ ਚੱਲਣ ਕਾਰਨ 40 ਤੋਂ ਵੱਧ ਲੋਕ ਜ਼ਖਮੀ

ਮੱਲਾਪੁਰਮ, 19 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਮੰਗਲਵਾਰ ਰਾਤੀਂ ਇਕ ਫੁੱਟਬਾਲ ਮੈਚ ਦੌਰਾਨ ਪ੍ਰਬੰਧਕਾਂ ਵੱਲੋਂ ਮੈਦਾਨ ਵਿਚਕਾਰ ਚਲਾਏ ਗਏ ਪਟਾਕੇ ਦਰਸ਼ਕਾਂ ਵਿਚਕਾਰ ਡਿੱਗਣ ਅਤੇ ਫਟਣ ਕਾਰਨ ਲਗਭਗ 40 ਲੋਕ ਜ਼ਖਮੀ ਹੋ ਗਏ। ਇਹ ਘਟਨਾ ਯੂਨਾਈਟਿਡ ਐਫਸੀ ਨੇਲੀਕੁਥੂ ਅਤੇ ਕੇਐਨਜੀ ਮਾਵੂਰ ਵਿਚਕਾਰ ਫਾਈਨਲ ਮੈਚ ਤੋਂ ਪਹਿਲਾਂ ਕਰੀਬ 8.30 ਵਜੇ ਮਲੱਪੁਰਮ ਦੇ ਅਰੀਕੋਡ ਨੇੜੇ ਥੈਰਾੱਟਾਮਲ ਵਿਖੇ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੌਰਾਨ ਵਾਪਰੀ ।

ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਜ਼ਖਮੀਆਂ ਵਿੱਚੋਂ ਜ਼ਿਆਦਾਤਰ ਬੱਚੇ ਹਨ ਅਤੇ ਦੋ ਦਰਸ਼ਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਅਰੀਕੋਡ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਫੁੱਟਬਾਲ ਟੂਰਨਾਮੈਂਟ ਕਮੇਟੀ ਨੇ ਕਿਹਾ ਕਿ ਉਹ ਜ਼ਖਮੀਆਂ ਦੇ ਇਲਾਜ ਦਾ ਖਰਚਾ ਚੁੱਕੇਗੀ।

Leave a Reply

Your email address will not be published. Required fields are marked *