Breaking News
Smart Media Dashmesh Mohali Walk Smart Media Insurance Point Hardev Singh Ubha

ICC ਚੈਂਪੀਅਨਜ਼ ਟਰਾਫੀ 2025 : ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 23 ਫਰਵਰੀ ਨੂੰ

ਨਵੀਂ ਦਿੱਲੀ, 24 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਰੋਹਿਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਟੀਮ 23 ਫਰਵਰੀ 2025 ਨੂੰ ਦੁਬਈ ਵਿਖੇ ਪਾਕਿਸਤਾਨ ਵਿਰੁੱਧ ਚੈਂਪੀਅਨਜ਼ ਟਰਾਫੀ-2025 ਦਾ ਆਪਣਾ ਮੈਚ ਖੇਡੇਗੀ। ਆਖਰਕਾਰ ਅੰਤਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵੱਲੋਂ ਪਾਕਿਸਤਾਨ ਅਤੇ ਯੂਏਈ ਵਿੱਚ 19 ਫਰਵਰੀ ਤੋਂ 9 ਮਾਰਚ 2025 ਤੱਕ ਹੋਣ ਵਾਲੇ ਅੱਠ ਟੀਮਾਂ ਦੇ ਟੂਰਨਾਮੈਂਟ ਦਾ ਪੂਰਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਭਾਰਤੀ ਟੀਮ 20 ਫਰਵਰੀ ਨੂੰ ਦੁਬਈ ਵਿੱਚ ਬੰਗਲਾਦੇਸ਼ ਵਿਰੁੱਧ ਚੈਂਪੀਅਨਜ਼ ਟਰਾਫੀ 2025 ਲਈ ਆਪਣਾ ਪਹਿਲਾ ਮੈਚ ਖੇਡੇਗਾ, ਜਦਕਿ ਗਰੁੱਪ ਪੜਾਅ ਵਿੱਚ 2 ਮਾਰਚ ਨੂੰ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।

19 ਦਿਨਾਂ ਤੱਕ ਚੱਲਣ ਵਾਲੇ ਇਸ ਰੋਮਾਂਚਕ ਟੂਰਨਾਮੈਂਟ ਵਿੱਚ ਗਰੁੱਪ-ਏ ਵਿੱਚ ਬੰਗਲਾਦੇਸ਼, ਭਾਰਤ, ਨਿਊਜ਼ੀਲੈਂਡ ਅਤੇ ਪਾਕਿਸਤਾਨ ਹਨ, ਜਦਕਿ ਗਰੁੱਪ-ਬੀ ਵਿਚ ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਪਾਕਿਸਤਾਨ ਵਿੱਚ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਦੇ ਸਟੇਡੀਅਮ ਮੈਚਾਂ ਦੀ ਮੇਜ਼ਬਾਨੀ ਕਰਨਗੇ, ਜਦਕਿ ਦੁਬਈ, ਯੂਏਈ ਦੇ ਸਟੇਡੀਅਮ ਵਿੱਚ ਮੈਚਾਂ ਦੀ ਮੇਜ਼ਬਾਨੀ ਕਰੇਗਾ।

ਇਸ ਦੌਰਾਨ, ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਮੇਜ਼ਬਾਨ ਪਾਕਿਸਤਾਨ 19 ਫਰਵਰੀ ਨੂੰ ਕਰਾਚੀ ਵਿੱਚ ਨਿਊਜ਼ੀਲੈਂਡ ਨਾਲ ਕਰੇਗਾ। ਹੋਰ ਅਹਿਮ ਮੈਚਾਂ ਵਿੱਚ 21 ਫਰਵਰੀ ਨੂੰ ਕਰਾਚੀ ਵਿੱਚ ਅਫ਼ਗਾਨਿਸਤਾਨ ਦਾ ਸਾਹਮਣਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਦੁਬਈ ਵਿੱਚ 23 ਫਰਵਰੀ ਨੂੰ ਪਾਕਿਸਤਾਨ ਬਨਾਮ ਭਾਰਤ ਮੁਕਾਬਲੇ ਤੋਂ ਪਹਿਲਾਂ 22 ਫਰਵਰੀ ਨੂੰ ਲਾਹੌਰ ਵਿੱਚ ਆਸਟਰੇਲੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।

Leave a Reply

Your email address will not be published. Required fields are marked *