Breaking News
Dashmesh GS Electricals Verka Smart Media Insurance Point Tav Prasad

ਭਾਜਪਾ ਨੂੰ ਝਟਕਾ: ਪਲੱਕੜ ਜ਼ਿਮਨੀ ਚੋਣ ਤੋਂ ਪਹਿਲਾਂ ਸੀਨੀਅਰ ਆਗੂ ਕਾਂਗਰਸ ‘ਚ ਸ਼ਾਮਲ

ਪਲੱਕੜ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਕੇਰਲ ਦੇ ਪਲੱਕੜ ਵਿਧਾਨ ਸਭਾ ਹਲਕੇ ਦੀ ਮੁੱਖ ਉਪ ਚੋਣ ਤੋਂ ਪਹਿਲਾਂ, ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਕਮੇਟੀ ਦੇ ਮੈਂਬਰ ਅਤੇ ਟੈਲੀਵਿਜ਼ਨ ਡਿਬੇਟ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸੰਦੀਪ ਜੀ ਵਾਰੀਅਰ ਨੂੰ ਸ਼ਾਮਲ ਕਰਨ ਨਾਲ ਕਾਂਗਰਸ ਨੂੰ ਵੱਡਾ ਹੁਲਾਰਾ ਮਿਲਿਆ।

ਇਥੇ ਇਹ ਦੱਸਣਯੋਗ ਹੈ ਕਿ ਸੰਦੀਪ ਜੀ ਵਾਰੀਅਰ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਭਾਜਪਾ ਲੀਡਰਸ਼ਿਪ ਤੋਂ ਨਾਰਾਜ਼ ਚਲੇ ਆ ਰਹੇ ਸਨ ਅਤੇ ਹਾਲ ਹੀ ਵਿੱਚ ਸੂਬਾ ਪ੍ਰਧਾਨ ਕੇ. ਸੁਰੇਂਦਰਨ ਅਤੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਕੇ. ਕ੍ਰਿਸ਼ਨ ਕੁਮਾਰ ਵਿਰੁੱਧ ਜਨਤਕ ਤੌਰ ‘ਤੇ ਖੁੱਲ੍ਹ ਕੇ ਸਾਹਮਣੇ ਆਏ ਸਨ।

ਵਾਰੀਅਰ ਪਲੱਕੜ ਵਿਖੇ ਕਾਂਗਰਸ ਦੇ ਸੂਬਾ ਪਾਰਟੀ ਪ੍ਰਧਾਨ ਕੇ. ਸੁਧਾਕਰਨ, ਵਿਰੋਧੀ ਧਿਰ ਦੇ ਨੇਤਾ ਵੀਡੀ ਸਥੀਸਨ ਅਤੇ ਪਾਰਟੀ ਦੇ ਸੂਬਾ ਇੰਚਾਰਜ ਦੀਪਾ ਦਾਸ ਮੁਨਸ਼ੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਥੇ ਹੀ ਬਸ ਨਹੀਂ, ਸਗੋਂ ਬਾਅਦ ਵਿੱਚ, ਸਾਬਕਾ ਫਾਇਰਬ੍ਰਾਂਡ ਭਾਜਪਾ ਨੇਤਾ ਨੇ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਰਾਹੁਲ ਮਮਕੂਟਾਥਿਲ ਲਈ ਪ੍ਰਚਾਰ ਵੀ ਕੀਤਾ।

ਵਾਰੀਅਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੱਤਾਧਾਰੀ ਸੀਪੀਆਈ (ਐਮ) ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਪਾਰਟੀ ਦੀ “ਅਡਜਸਟਮੈਂਟ ਰਾਜਨੀਤੀ” ਦੇ ਖਿਲਾਫ ਸਟੈਂਡ ਲੈਣ ਲਈ ਉਸਨੂੰ ਭਾਜਪਾ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਸੀ।

Leave a Reply

Your email address will not be published. Required fields are marked *