Breaking News
Smart Media Dashmesh Mohali Walk Smart Media Insurance Point Hardev Singh Ubha

ਬੇਬੇ ਨਾਨਕੀ ਸਤਿਸੰਗ ਜੱਥੇ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਨਾਨੂੰ ਮਾਜਰਾ ਨੂੰ ਫਰਿੱਜ ਅਤੇ ਵਾਟਰ ਕੂਲਰ ਕੀਤਾ ਦਾਨ

ਮੋਹਾਲੀ, 27 ਮਾਰਚ, ਪੰਜਾਬੀ ਦੁਨੀਆ ਬਿਊਰੋ :

ਮੋਹਾਲੀ ਦੇ ਫੇਜ਼-1 ਵਿੱਚ ਸਥਿਤ ਬੇਬੇ ਨਾਨਕੀ ਸਤਿਸੰਗ ਜੱਥੇ ਵੱਲੋਂ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਨਾਨੂੰ ਮਾਜਰਾ ਨੂੰ ਫਰਿੱਜ ਅਤੇ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਇੱਕ ਸਾਦੀ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੱਥੇ ਦੀਆਂ ਬੀਬੀਆਂ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਹੇ।

ਜਿਕਰਯੋਗ ਹੈ ਕਿ ਬੇਬੇ ਨਾਨਕੀ ਸਤਿਸੰਗ ਜੱਥੇ ਦੀਆਂ ਬੀਬੀਆਂ ਪਿਛਲੇ ਲਗਭਗ 30 ਸਾਲਾਂ ਤੋਂ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਉਹ ਲੋੜਵੰਦਾਂ ਦੀ ਮਦਦ ਕਰਨ ਅਤੇ ਸਿੱਖਿਆ ਸੰਸਥਾਵਾਂ ਨੂੰ ਸਹਿਯੋਗ ਦੇਣ ਵਿੱਚ ਹਮੇਸ਼ਾਂ ਅੱਗੇ ਰਹੀਆਂ ਹਨ।

ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਦਾਨ ਨਾਲ ਵਿਦਿਆਰਥੀਆਂ ਨੂੰ ਸਾਫ਼ ਅਤੇ ਠੰਢਾ ਪਾਣੀ ਪ੍ਰਾਪਤ ਹੋਵੇਗਾ, ਜੋ ਉਨ੍ਹਾਂ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ। ਸਮੂਹ ਸਟਾਫ ਵੱਲੋਂ ਜੱਥੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ।

Leave a Reply

Your email address will not be published. Required fields are marked *