Breaking News
Smart Media Dashmesh Insurance Point

ਟੀ-20 ਵਿਸ਼ਵ ਚੈਂਪੀਅਨ ਭਾਰਤੀ ਟੀਮ ਦਿੱਲੀ ਪੁੱਜੀ, ਭਰਵਾਂ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੀਮ ਕਰੇਗੀ ਮੁਲਾਕਾਤ

ਨਵੀਂ ਦਿੱਲੀ, 4 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਬਾਰਬਾਡੋਸ ਵਿੱਚ ਆਪਣਾ ਟੀ-20 ਵਿਸ਼ਵ ਕੱਪ ਜਿੱਤਣ ਬਾਅਦ ਭਾਰਤੀ ਕ੍ਰਿਕਟ ਟੀਮ ਅੱਜ ਵੀਰਵਾਰ ਸਵੇਰੇ ਦਿੱਲੀ ਪਹੁੰਚ ਗਈ। ਏਅਰ ਇੰਡੀਆ ਦੀ ਵਿਸ਼ੇਸ਼ ਚਾਰਟਰ ਫਲਾਈਟ ‘ਤੇ ਪਹੁੰਚੀ ਟੀਮ ਦਾ ਸਵਾਗਤ ਕਰਨ ਲਈ ਪ੍ਰਸ਼ੰਸਕ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕੱਠੇ ਹੋਏ। ਟੀਮ ਦਾ ਪੰਜ ਤਾਰਾ ਹੋਟਲ ਵਿੱਚ ਭਰਵਾਂ ਸਵਾਗਤ ਕੀਤਾ ਗਿਆ।

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੀ-20 ਵਿਸ਼ਵ ਖਿਤਾਬ ‘ਤੇ ਕਬਜ਼ਾ ਕੀਤਾ ਹੈ ਅਤੇ ਆਈਸੀਸੀ ਟਰਾਫੀ ਲਈ 11 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ।

ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 4:50 ਵਜੇ ਬ੍ਰਿਜਟਾਊਨ, ਬਾਰਬਾਡੋਸ ਤੋਂ ਰਵਾਨਾ ਹੋਈ। ਇਹ 16 ਘੰਟੇ ਦੀ ਨਾਨ-ਸਟਾਪ ਯਾਤਰਾ ਪੂਰੀ ਕਰਕੇ ਵੀਰਵਾਰ ਨੂੰ ਸਵੇਰੇ 6 ਵਜੇ ਦਿੱਲੀ ਪਹੁੰਚੀ। ਫਲਾਈਟ ਵਿੱਚ ਭਾਰਤੀ ਟੀਮ, ਇਸ ਦਾ ਸਹਿਯੋਗੀ ਸਟਾਫ, ਖਿਡਾਰੀਆਂ ਦੇ ਪਰਿਵਾਰ ਅਤੇ ਬੋਰਡ ਦੇ ਕਈ ਅਧਿਕਾਰੀ ਅਤੇ ਨਾਲ ਹੀ ਯਾਤਰਾ ਕਰ ਰਹੇ ਮੀਡੀਆ ਦਲ ਦੇ ਮੈਂਬਰ ਸਨ।

ਭਾਰਤੀ ਟੀਮ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰੇਗੀ, ਉਪਰੰਤ ਟੀਮ ਮੁੰਬਈ ਲਈ ਰਵਾਨਾ ਹੋਵੇਗੀ, ਜਿੱਥੇ ਟੀਮ ਮੈਂਬਰ ਨਰੀਮਨ ਪੁਆਇੰਟ ਤੋਂ ਇੱਕ ਖੁੱਲ੍ਹੀ ਬੱਸ ਰਾਹੀਂ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਬਾਅਦ ਵਿੱਚ ਟੀਮ ਨੂੰ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *