Breaking News
Smart Media Dashmesh Mohali Walk Smart Media Insurance Point Hardev Singh Ubha

ਨਿਊਯਾਰਕ ‘ਚ ਟੂਰਿਸਟ ਬੱਸ ਹਾਦਸਾਗ੍ਰਸਤ, 5 ਦੀ ਮੌਤ, ਕਈ ਜ਼ਖਮੀ

ਨਿਊਯਾਰਕ, 23 ਅਗਸਤ, ਪੰਜਾਬੀ ਦੁਨੀਆ ਬਿਊਰੋ:

ਨਿਆਗਰਾ ਫਾਲਸ ਤੋਂ ਨਿਊਯਾਰਕ ਸ਼ਹਿਰ ਵਾਪਸ ਆ ਰਹੀ ਇੱਕ ਟੂਰਿਸਟ ਬੱਸ, ਜਿਸ ਵਿੱਚ 54 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਸਨ, ਅੰਤਰਰਾਜੀ ਹਾਈਵੇਅ ‘ਤੇ ਇਕ ਹਾਦਸੇ ਦੌਰਾਨ ਪਲਟ ਗਈ, ਜਿਸ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਰਾਜ ਦੇ ਇਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਡਰਾਈਵਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਬੱਸ ਤੋੰ ਕੰਟਰੋਲ ਗੁਆ ਬੈਠਾ। ਇਹ ਹਾਦਸਾ ਦੁਪਹਿਰ 12:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਪੈਮਬਰੋਕ, ਨਿਊਯਾਰਕ ਵਿੱਚ ਇੰਟਰਸਟੇਟ 90 ਦੇ ਪੂਰਬ ਵੱਲ ਜਾਣ ਵਾਲੇ ਪਾਸੇ, ਬਫੇਲੋ ਤੋਂ ਲਗਭਗ 40 ਕਿਲੋਮੀਟਰ ਪੂਰਬ ਵੱਲ ਵਾਪਰਿਆ। ਉਸ ਨੇ ਕਿਹਾ ਕਿ ਯਾਤਰੀਆਂ ਦੀ ਉਮਰ 1 ਤੋਂ 74 ਸਾਲ ਦੇ ਵਿਚਕਾਰ ਸੀ ਅਤੇ ਜ਼ਿਆਦਾਤਰ ਯਾਤਰੀ ਭਾਰਤੀ, ਚੀਨੀ ਅਤੇ ਫਿਲੀਪੀਨੋ ਦੇ ਨਾਗਰਿਕ ਸਨ।

ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਉਹਨਾਂ ਕਿਹਾ ਕਿ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨਾਂ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। 

Leave a Reply

Your email address will not be published. Required fields are marked *