Breaking News
Smart Media Dashmesh Mohali Walk Smart Media Insurance Point Hardev Singh Ubha

ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ

ਸੂਰਿਆ ਕੁਮਾਰ ਯਾਦਵ ਕਪਤਾਨ ਅਤੇ ਸ਼ੁਭਮਨ ਗਿੱਲ ਉਪ ਕਪਤਾਨ ਹੋਣਗੇ

ਨਵੀਂ ਦਿੱਲੀ: 19 ਅਗਸਤ, ਪੰਜਾਬੀ ਦੁਨੀਆ ਬਿਊਰੋ :

ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਏਸ਼ੀਆ ਕੱਪ 2025 ਲਈ ਭਾਰਤ ਨੇ 15 ਮੈਂਬਰੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਹੋਵੇਗਾ। ਇਸ ਵਿੱਚ ਅੱਠ ਟੀਮਾਂ ਭਾਗ ਲੈਣਗੀਆਂ ਅਤੇ ਇਹ ਟੀ-20 ਫਾਰਮੈਟ ਵਿੱਚ ਮੁਕਾਬਲਾ ਕਰਨਗੀਆਂ। ਪਾਕਿਸਤਾਨ ਨੇ ਵੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹੋਰ ਟੀਮਾਂ ਨੇ ਅਜੇ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ।

ਇਸ ਟੀਮ ਦੀ ਸੂਰਿਆਕੁਮਾਰ ਯਾਦਵ ਟੀਮ ਦੀ ਅਗਵਾਈ ਕਰਨਗੇ ਜਦਕਿ ਸ਼ੁਭਮਨ ਗਿੱਲ ਉਨ੍ਹਾਂ ਦੇ ਉਪ ਕਪਤਾਨ ਹੋਣਗੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 9 ਸਤੰਬਰ ਨੂੰ ਯੂਏਈ ਵਿਰੁੱਧ ਕਰੇਗਾ, ਜਿਸ ਤੋਂ ਬਾਅਦ 14 ਸਤੰਬਰ ਨੂੰ ਪਾਕਿਸਤਾਨ ਨਾਲ ਅਹਿਮ ਮੁਕਾਬਲਾ ਹੋਵੇਗਾ।

ਏਸ਼ੀਆ ਕੱਪ 2025 ਲਈ ਭਾਰਤੀ ਟੀਮ ਵਿੱਚ ਸੂਰਿਆਕੁਮਾਰ ਯਾਦਵ ਕੈਪਟਨ, ਸ਼ੁਭਮਨ ਗਿੱਲ ਉਪ ਕਪਤਾਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟ ਕੀਪਰ), ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ (ਵਿਕਟ ਕੀਪਰ), ਹਰਸ਼ਿਤ ਰਾਣਾ ਅਤੇ ਰਿੰਕੂ ਸਿੰਘ ਹੋਣਗੇ।

Leave a Reply

Your email address will not be published. Required fields are marked *